26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਲੁਧਿਆਣਾ ਨੇ ਦਿਖਾਈ ਏਕਤਾ, ਪਲੌਗਰਜ਼ ਡਰਾਈਵ 2.0 'ਚ 1300 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 06-06-2026
ਲੁਧਿਆਣਾ, 5 ਜੂਨ (ਭੁਪਿੰਦਰ ਸਿੰਘ ਬੈਂਸ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਫਿਲੈਂਥਰੋਪੀ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਲੁਧਿਆਣਾ ਅਤੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਆਯੋਜਿਤ ਪਲੌਗਰਜ਼ ਡਰਾਈਵ 2.0 ਰਾਹੀਂ ਸ਼ਹਿਰ ਵਾਸੀਆਂ ਨੇ ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਇਕਜੁੱਟ ਹੋ ਕੇ ਸਾਫ਼ ਅਤੇ ਹਰਿਆ-ਭਰਿਆ ਲੁਧਿਆਣਾ ਬਣਾਉਣ ਦਾ ਸੰਦੇਸ਼ ਦਿੱਤਾ | ਇਸ ਮੁਹਿੰਮ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ (ਡੀ.ਸੀ) ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਏ.ਡੀ.ਸੀ (ਜਨਰਲ) ਪਾਇਲ ਗੋਇਲ ਅਤੇ ਸਹਾਇਕ ਕਮਿਸ਼ਨਰ ਜਸਦੇਵ ਸੇਖੋਂ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਇਸ ਅਭਿਆਨ ਵਿਚ 1300 ਤੋਂ ਵੱਧ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਵੇਰੇ 5:30 ਵਜੇ ਸ਼ਹਿਰ ਦੇ 25 ਤੋਂ ਵੱਧ ਵੱਖ-ਵੱਖ ਰੂਟਾਂ ਤੋਂ ਭਾਗੀਦਾਰਾਂ ਨੇ ਜੌਗਿੰਗ ਕਰਦੇ ਹੋਏ ਪਲਾਸਟਿਕ ਕਚਰਾ ਇਕੱਠਾ ਕੀਤਾ | ਇਕੱਠੇ ਕੀਤੇ ਕਚਰੇ ਨੂੰ ਰੋਜ਼ ਗਾਰਡਨ ਦੇ ਬਾਹਰ ਨਗਰ ਨਿਗਮ ਵੱਲੋਂ ਨਿਰਧਾਰਿਤ ਸਥਾਨ 'ਤੇ ਜਮ੍ਹਾਂ ਕਰਵਾਇਆ ਗਿਆ | ਇਸ ਮੁਹਿੰਮ ਵਿਚ ਲਗਭਗ 35 ਐਨ.ਜੀ.ਓਜ਼, ਸਕੂਲਾਂ, ਕਾਲਜਾਂ, ਕਾਰਪੋਰੇਟ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਨੇ ਭਾਗ ਲਿਆ | ਫਿਲੈਂਥਰੋਪੀ ਕਲੱਬ ਦੀ ਸੰਸਥਾਪਕ ਲਖਮਿੰਦਰ ਕੌਰ (ਡਿੱਕੀ ਛਾਬੜਾ) ਨੇ ਦੱਸਿਆ ਕਿ ਮੁਹਿੰਮ ਤਹਿਤ ਸਰਾਭਾ ਨਗਰ, ਮਲਹਾਰ ਰੋਡ, ਘੁਮਾਰ ਮੰਡੀ, ਮਾਡਲ ਟਾਊਨ, ਸ਼ਿਮਲਾਪੁਰੀ, ਸਾਊਥ ਸਿਟੀ ਰੋਡ, ਦੁੱਗਰੀ, ਪੀ.ਏ.ਯੂ ਰੋਡ, ਮਾਲ ਰੋਡ, ਪ੍ਰੀਤ ਪੈਲੇਸ ਅਤੇ ਭਾਰਤ ਨਗਰ ਚੌਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ 35 ਟੀਮਾਂ ਨੇ ਪਲਾਸਟਿਕ ਕਚਰਾ ਇਕੱਠਾ ਕੀਤਾ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਤਲੁਜ ਕਲੱਬ ਤੋਂ ਇਕ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਵਾਤਾਵਰਣ ਸੰਭਾਲ ਲਈ ਸਮੂਹਿਕ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ | ਉੱਥੇ ਹੀ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਸ਼੍ਰੀ ਰਾਮ ਗਲੋਬਲ ਪ੍ਰੀ ਸਕੂਲ, ਮਾਲ ਰੋਡ ਤੋਂ ਇਕ ਹੋਰ ਟੀਮ ਨੂੰ ਰਵਾਨਾ ਕੀਤਾ | ਇਸ ਮੌਕੇ ਵਿਮਮੀ ਬਜਾਜ, ਅਨੂ ਗੁਪਤਾ, ਪ੍ਰੀਤੀ ਕਪੂਰ, ਜੈਜ਼ ਭੋਗਲ, ਅਰਵਿੰਦਰ ਪੱਡਾ, ਸਿਮਰਤ ਕਥੂਰੀਆ, ਸ਼ਵੇਤਾ ਮਿਗਲਾਨੀ, ਰਮਨਦੀਪ, ਜਯੰਤ ਅਰੋੜਾ ਸਮੇਤ ਕਈ ਹੋਰ ਸ਼ਖਸੀਅਤਾਂ ਅਤੇ ਵਲੰਟੀਅਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਤੇਜ਼ ਕਰਨ ਲਈ ਵਿਧਾਇਕਾਂ ਨੇ ਵਾਰਡ ਅਤੇ ਪਿੰਡ ਪੱਧਰੀ ਰੱਖਿਆ ਕਮੇਟੀਆਂ ਨੂੰ ਕੀਤ... ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ 4 ਡਾਕਟਰਾਂ ਵਲੋਂ ਜੇਲ੍ਹ ਸੁਪਰਡੈਂਟ ਉੱਤੇ ਲਗਾਏ ਗੰਭੀਰ ਦੋਸ਼ <br/>
Ad Position 24