22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮੰਦਰਾਂ ਅਤੇ ਪੰਜਾਬ ਸਿਵਲ ਸਕੱਤਰੇਤ ਨੂੰ ਮਿਲੀਆਂ ਬੰਬ ਧਮਕੀਆਂ ਸ਼ਾਂਤੀ, ਧਾਰਮਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ 'ਤੇ ਸਿੱਧਾ ਹਮਲਾ-ਗਰੇਵਾਲ <br/>

Ad Position 21
No active advertisement
ਅਜੀਤ ਡੈਸਕ 06-06-2026
ਢੰਡਾਰੀ ਕਲਾਂ/ਲੁਧਿਆਣਾ, 5 ਜੂਨ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਕੌਮੀ ਭਾਜਪਾ ਆਗੂ ਅਤੇ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੰਮਿ੍ਤਸਰ ਦੇ ਦੁਰਗਿਆਣਾ ਮੰਦਰ, ਜਲੰਧਰ ਦੇ ਸ੍ਰੀ ਮੁਕਤੇਸ਼ਵਰ ਮੰਦਰ ਅਤੇ ਦੇਵੀ ਤਾਲਾਬ ਮੰਦਰ, ਬਠਿੰਡਾ ਦੇ ਮੈਸਰਖਾਨਾ ਮੰਦਰ, ਪਟਿਆਲਾ ਦੇ ਕਾਲੀ ਦੇਵੀ ਮੰਦਰ ਅਤੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਭੇਜੀਆਂ ਗਈਆਂ ਬੰਬ ਧਮਕੀ ਵਾਲੀਆਂ ਈ-ਮੇਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਗਰੇਵਾਲ ਨੇ ਸੋਸ਼ਲ ਮੀਡੀਆ ਮੰਚ ਐਕਸ ਉਤੇ ਲਿਖਿਆ ਕਿ ਇਹ ਧਮਕੀਆਂ ਸਿਰਫ਼ ਕੁੱਝ ਸੰਸਥਾਵਾਂ ਜਾਂ ਧਾਰਮਿਕ ਅਸਥਾਨਾਂ 'ਤੇ ਹਮਲੇ ਨਹੀਂ ਹਨ, ਸਗੋਂ ਪੰਜਾਬ ਅਤੇ ਭਾਰਤ ਦੇ ਲੋਕਾਂ ਵਿਚ ਡਰ, ਦਹਿਸ਼ਤ, ਅਸਥਿਰਤਾ, ਫ਼ਿਰਕੂ ਤਣਾਅ ਅਤੇ ਮਾਨਸਿਕ ਅਸੁਰੱਖਿਆ ਦਾ ਮਾਹੌਲ ਪੈਦਾ ਕਰਨ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹਨ | ਉਨ੍ਹਾਂ ਕਿਹਾ ਕਿ ਬੇਕਸੂਰ ਨਾਗਰਿਕਾਂ ਨੂੰ ਡਰਾਉਣ, ਲੋਕ ਵਿਵਸਥਾ ਨੂੰ ਭੰਗ ਕਰਨ, ਧਾਰਮਿਕ ਸਦਭਾਵਨਾ ਨੂੰ ਕਮਜ਼ੋਰ ਕਰਨ ਜਾਂ ਰਾਸ਼ਟਰੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਰਚੀ ਗਈ ਕਿਸੇ ਵੀ ਸਾਜ਼ਿਸ਼ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਅਨੁਸਾਰ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹਮਲਾਵਰਾਂ ਵਲੋਂ ਕੀਤੇ ਕਾਤਲਾਨਾ ਹਮਲੇ 'ਚ ਚਾਰ ਨੌਜਵਾਨ ਜ਼ਖ਼ਮੀ <br/> ਅਗਲੀ ਖ਼ਬਰ ਨਵ ਜਨਮੇ ਬੱਚੇ ਦੀ ਮੌਤ ਉਪਰੰਤ ਵਾਰਸਾਂ ਨੇ ਹਸਪਤਾਲ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ <br/>
Ad Position 24