ਇਆਲੀ/ਥਰੀਕੇ, 5 ਜੂਨ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਸੁਖਬੀਰ ਸਿੰਘ ਖਾਲਸਾ ਦੀ ਪ੍ਰੇਰਨਾ ਸਦਕਾ ਮਨੁੱਖਤਾ ਦੇ ਭਲੇ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 894ਵਾਂ ਮਹਾਨ ਖ਼ੂਨਦਾਨ ਕੈਂਪ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ ਨੇੜੇ ਗਰੀਨ ਸਿਟੀ ਕਾਲੋਨੀ, ਫ਼ਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਲਗਾਏ ਗਏ ਮਹਾਨ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਡਾ: ਕੰੁਵਰ ਓਾਕਾਰ ਸਿੰਘ ਨਰੂਲਾ ਕੈਟ ਇੰਚਾਰਜ ਪੰਜਾਬ, ਕੇ.ਕੇ. ਬਾਵਾ, ਜਸਵੰਤ ਸਿੰਘ ਛਾਪਾ, ਸਰਪੰਚ ਨਿਖਿਲ ਸ਼ਰਮਾ, ਐਡਵੋਕੇਟ ਗਗਨਦੀਪ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ ਸਾਰਿਆਂ ਨੇ ਸਾਂਝੇ ਤੌਰ ਰਣਜੀਤ ਸਿੰਘ ਸਿਡਾਨਾ, ਜੀਤੀ ਮਾਨ, ਸਾਬਕਾ ਇੰਸਪੈਕਟਰ ਬਹਾਦਰ ਸਿੰਘ ਮਾਨ, ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਭੱਟੀ ਸਮੇਤ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਜਥੇ: ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਦੱਸਿਆ ਕੈਂਪ ਦੌਰਾਨ 50 ਯੂਨਿਟ ਖੁਣ ਇਕੱਤਰ ਹੋਇਆ, ਜੋ ਲੋੜਵੰਦ ਮਰੀਜ਼ਾ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ | ਇਸ ਮੌਕੇ 'ਤੇ ਖ਼ੁਸ਼ੀ ਰਾਜਪੂਤ ਇੰਚਾਰਜ ਕੈਟ ਦਫ਼ਤਰ ਪੰਜਾਬ, ਰਾਜਵੰਤ ਸਿੰਘ ਵੋਹਰਾ, ਕਰਮਜੀਤ ਕੌਰ ਛੰਦੜਾ, ਸੋਨੀਆ ਅਰੋੜਾ, ਅਵਨਿੰਦਰ ਕੌਰ, ਰਿਟਾ: ਇੰਸੈਕਟਰ ਬਹਾਦਰ ਸਿੰਘ, ਰਿਟਾ: ਇੰਸਪੈਕਟਰ ਇੰਦਰਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਜੀਤੀ, ਅਵਿਨਾਸ਼ ਸਿੰਘ ਗਰੇਵਾਲ ਅਮਰਜੀਤ ਸਿੰਘ ਭੱਟੀ, ਪ੍ਰਧਾਨ ਮਨਜੀਤ ਸਿੰਘ ਬਾਬਾ ਮਹਿਲ ਸਿੰਘ, ਬਿਕਰਮ ਸਿੰਘ, ਕਰਨਲ ਬਲਦੇਵ ਸਿੰਘ ਕੁਲਾਰ, ਬਾਬਾ ਬਲਵਿੰਦਰ ਸਿੰਘ, ਅਨਿਲ ਮਿੱਡਾ, ਸੰਜੇ ਕੰਵਰ, ਇੰਦਰਮੀਤ ਸਿੰਘ, ਅਨੁਭਵ ਮਿੱਡਾ, ਭਰਪੂਰ ਸਿੰਘ, ਹਰਵਿੰਦਰ ਪਾਲ ਸਿੰਘ ਬਤਰਾ, ਗੁਰਦੀਪ ਸਿੰਘ