22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਾਰੋਬਾਰੀ ਅਮਰਜੀਤ ਸਿੰਘ ਸਿਆਣ ਯੂ.ਐਸ.ਏ. ਵਲੋਂ ਸ਼ਮਸ਼ਾਨਘਾਟ ਲਈ ਅੰਤਿਮ ਯਾਤਰਾ ਵਾਹਨ ਦਾਨ <br/>

Ad Position 21
No active advertisement
ਅਜੀਤ ਡੈਸਕ 06-06-2026
ਲੁਧਿਆਣਾ, 5 ਜੂਨ (ਜਤਿੰਦਰ ਭੰਬੀ)-ਸਥਾਨਕ ਗਿੱਲ ਰੋਡ ਦਾਣਾ ਮੰਡੀ ਸ਼ਮਸ਼ਾਨਘਾਟ ਦੀ ਪ੍ਰਬੰਧਕ ਕਮੇਟੀ ਨੂੰ ਕਾਰੋਬਾਰੀ ਅਮਰਜੀਤ ਸਿੰਘ ਸਿਆਣ ਯੂ.ਐਸ.ਏ. ਵਲੋਂ ਅੰਤਿਮ ਯਾਤਰਾ ਵਾਹਨ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ¢ ਇਹ ਵਾਹਨ ਸਿਆਣ ਪਰਿਵਾਰ ਵਲੋਂ ਦਾਨ ਕੀਤਾ ਗਿਆ ਹੈ¢ ਵਾਹਨ ਭੇਟ ਕਰਨ ਸਮੇਂ ਰਾਮਗੜ੍ਹੀਆ ਬ੍ਰਦਰਹੁੱਡ ਮਹਾਂ ਸਭਾ ਦੇ ਅਹੁਦੇਦਾਰ ਹਾਜ਼ਰ ਸਨ¢ ਮਿ੍ਤਕ ਦੇਹਾਂ ਨੂੰ ਸ਼ਮਸ਼ਾਨਘਾਟ ਵਿਖੇ ਲੈ ਕੇ ਆਉਣ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਪ੍ਰਵਾਸੀ ਪੰਜਾਬੀ ਸਿਆਣ ਵਲੋਂ ਅੰਤਿਮ ਯਾਤਰਾ ਵਾਹਨ ਦਿੱਤਾ ਗਿਆ ਹੈ¢ ਸ਼ਮਸ਼ਾਨਘਾਟ ਲਈ ਅੰਤਿਮ ਯਾਤਰਾ ਵਾਹਨ ਦੇਣ ਲਈ ਅਮਰੀਕ ਸਿੰਘ ਘੜਿਆਲ, ਪਿ੍ਤਪਾਲ ਸਿੰਘ ਖੁਰਲ, ਅਮਰੀਕ ਸਿੰਘ ਜੈਮਲ, ਚਰਨਜੀਤ ਸਿੰਘ ਵਿਸ਼ਵਕਰਮਾ, ਗੁਰਚਰਨ ਸਿੰਘ ਜੈਮਕੋ, ਲਖਵਿੰਦਰ ਸਿੰਘ ਲਾਲੀ, ਸਵਰਨ ਸਿੰਘ ਮਹÏਲੀ, ਮੋਹਨ ਸਿੰਘ ਚÏਹਾਨ, ਨਰੇਸ਼ ਕੁਮਾਰ ਨੇ ਅਮਰਜੀਤ ਸਿੰਘ ਸਿਆਣ ਯੂ.ਐਸ.ਏ .ਦਾ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਮਸ਼ਾਨਘਾਟ ਸਥਿਤ ਧਾਰਮਿਕ ਸਥਾਨਾਂ ਤੋਂ ਇਲਾਵਾ ਸ਼ਮਸ਼ਾਨਘਾਟ ਦਾ ਸਰਬਪੱਖੀ ਵਿਕਾਸ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਬੁੰਗਲ ਦੇ ਵਾਰਡ ਨੰਬਰ-8 'ਚ ਪਾਣੀ ਦਾ ਡੂੰਘਾ ਬੋਰ ਲਗਾ ਕੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਅਤੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ
Ad Position 24