ਪਠਾਨਕੋਟ, 5 ਜੂਨ (ਵਿਨੋਦ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਪਿੰਡ ਬੁੰਗਲ ਵਾਰਡ ਨੰਬਰ-8, ਮੁਹੱਲਾ ਲਡੇਤਾਂ ਵਿਚ 8 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦਾ ਡੂੰਘਾ ਬੋਰ ਲਗਾਇਆ ਅਤੇ ਇਸ ਨੂੰ ਵਸਨੀਕਾਂ ਦੇ ਹਵਾਲੇ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧਾਰ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਫ਼ੈਸਲੇ ਲੈ ਰਹੇ ਹਨ, ਜਿਸ ਤਹਿਤ ਪੰਜਾਬ ਵਿਚ 45000 ਕਿੱਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ, ਜਿਸ ਤਹਿਤ ਸੁਜਾਨਪੁਰ ਵਿਧਾਨ ਸਭਾ ਹਲਕੇ ਵਿਚ ਸੜਕਾਂ ਬਣਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸੁਜਾਨਪੁਰ ਤੋਂ ਜੁਗਿਆਲ ਤੱਕ ਸੜਕ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੌਕੇ ਸ਼ਕਤੀ ਸਿੰਘ, ਵਿਕਾਰ ਸਿੰਘ, ਅਭਿਨੰਦਨ ਕੁਮਾਰ, ਰਿੰਕੂ, ਰਾਕੀ, ਸੰਦੀਪ ਸ਼ਰਮਾ, ਜਸਵੀਰ ਸਿੰਘ, ਅਮੂ, ਸੁਰਿੰਦਰ ਕੁਮਾਰ ਅਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |