21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦੀਵਾਨ ਨੇ ਬਿੱਟੂ ਦੇ ਪੰਜਾਬ ਦੀ ਸੇਵਾ ਵਾਲੇ ਬਿਆਨ 'ਤੇ ਕੱਸਿਆ ਤੰਜ

Ad Position 21
No active advertisement
ਅਜੀਤ ਡੈਸਕ 06-06-2026
ਕਿਹਾ, ਅਨੰਦਪੁਰ ਸਾਹਿਬ ਜਾਂ ਲੁਧਿਆਣਾ ਕੀ ਮਹਾਂਰਾਸ਼ਟਰ ਵਿਚ ਪੈਂਦੇ ਹਨ
ਲੁਧਿਆਣਾ, 5 ਜੂਨ (ਜਤਿੰਦਰ ਭੰਬੀ)-ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ 'ਤੇ ਤਿੱਖਾ ਸਵਾਲ ਖੜ੍ਹਾ ਕੀਤਾ ਹੈ, ਜਿਸ ਵਿੱਚ ਕਿਹਾ ਸੀ ਕਿ ਲੋਕ ਸਭਾ ਅਤੇ ਰਾਜ ਸਭਾ ਵਿਚ 17 ਸਾਲ ਬਿਤਾਉਣ ਤੋਂ ਬਾਅਦ ਹੁਣ 'ਪੰਜਾਬ ਦੀ ਸੇਵਾ' ਕਰਨਾ ਚਾਹੁੰਦੇ ਹਨ | ਬਿੱਟੂ 'ਤੇ ਤੰਜ ਕਸਦਿਆਂ ਕਿਹਾ ਅਨੰਦਪੁਰ ਸਾਹਿਬ ਜਾਂ ਲੁਧਿਆਣਾ ਕੀ ਮਹਾਂਰਾਸ਼ਟਰ ਜਾਂ ਤਮਿਲਨਾਡੂ ਵਿਚ ਪੈਂਦੇ ਹਨ? ਉਨ੍ਹਾਂ ਕਿਹਾ ਕਿ ਹੁਣ ਸਮਾਂ ਬੀਤ ਗਿਆ | ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕ ਤੁਹਾਡੇ ਝਾਂਸੇ ਵਿਚ ਨਹੀਂ ਆਉਣਗੇ, ਇਸ ਕਰਕੇ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ | ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਬਿੱਟੂ ਭਾਜਪਾ ਦੀਆਂ ਉਮੀਦਾਂ 'ਤੇ ਵੀ ਖਰਾ ਉਤਰਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ, ਜਿਸ ਕਾਰਨ ਪਾਰਟੀ ਨੇ ਇਨ੍ਹਾਂ ਨੂੰ ਰਾਜ ਸਭਾ ਦੀ ਸੀਟ ਦੇਣ ਤੋਂ ਜਵਾਬ ਦੇ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਓ. ਅੰਸ਼ੁਲ ਗਰਚਾ ਦੀ ਤਕਨੀਕੀ ਸੂਝ-ਬੂਝ ਨਾਲ ਸੁਲਝਿਆ ਪੁਰਾਣੀ ਕਚਹਿਹੀ ਕੋਲ ਸੜਕ ਧੱਸਣ ਦਾ ਭੇਦ <br/> ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਆਮੋਜ਼ ਕੋਰਸ ਜੁਲਾਈ ਤੋਂ ਸ਼ੁਰੂ <br/>
Ad Position 24