21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਐਸ.ਡੀ.ਓ. ਅੰਸ਼ੁਲ ਗਰਚਾ ਦੀ ਤਕਨੀਕੀ ਸੂਝ-ਬੂਝ ਨਾਲ ਸੁਲਝਿਆ ਪੁਰਾਣੀ ਕਚਹਿਹੀ ਕੋਲ ਸੜਕ ਧੱਸਣ ਦਾ ਭੇਦ <br/>

Ad Position 21
No active advertisement
ਅਜੀਤ ਡੈਸਕ 06-06-2026
ਲੁਧਿਆਣਾ, 5 ਜੂਨ (ਭੁਪਿੰਦਰ ਸਿੰਘ ਬੈਂਸ)-ਪੁਰਾਣੀ ਕਚਹਿਰੀ ਦੇ ਨੇੜੇ ਬੀਤੇ ਦਿਨ ਅਚਾਨਕ ਸੜਕ ਧੱਸ ਜਾਣ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਅਤੇ ਆਵਾਜਾਈ ਕਰਨ ਵਾਲਿਆਂ ਵਿਚ ਚਿੰਤਾ ਪੈਦਾ ਕਰ ਦਿੱਤੀ | ਸੜਕ ਧੱਸਣ ਦੇ ਕਾਰਨ ਦਾ ਪਤਾ ਲਗਾਉਣਾ ਨਗਰ ਨਿਗਮ ਦੀ ਟੀਮ ਲਈ ਇਕ ਚੁਣੌਤੀ ਬਣਿਆ ਹੋਇਆ ਸੀ ਪਰ ਨਿਗਮ ਦੀ ੳ ਐਂਡ ਐਮ ਸ਼ਾਖਾ ਦੇ ਐਸਡੀਓ ਅੰਸ਼ੁਲ ਗਰਚਾ ਦੀ ਤਕਨੀਕੀ ਸੂਝ ਬੂਝ ਅਤੇ ਤਜਰਬੇ ਨੇ ਇਸ ਭੇਦ 'ਤੇ ਪਰਦਾ ਚੁੱਕ ਦਿੱਤਾ | ਸੂਚਨਾ ਮਿਲਣ ਉਪਰੰਤ ਐਸ.ਡੀ.ਓ ਅੰਸ਼ੁਲ ਗਰਚਾ ਤੁੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਸ਼ੁਰੂਆਤੀ ਜਾਂਚ ਦੌਰਾਨ ਕਰਮਚਾਰੀਆਂ ਨੰੂ ਸੜਕ ਧੱਸਣ ਦੇ ਅਸਲ ਕਾਰਨ ਦਾ ਪਤਾ ਲਗਾਉਣ 'ਚ ਕਾਫੀ ਦਿੱਕਤਾਂ ਆਈਆਂ | ਮਾਮਲਾ ਗੁੰਝਲਦਾਰ ਹੋਣ ਕਾਰਨ ਕਈ ਘੰਟਿਆ ਤੱਕ ਜਾਂਚ ਜਾਰੀ ਰਹੀ | ਐਸ.ਡੀ.ਓ ਅੰਸ਼ੁਲ ਗਰਚਾ ਨੇ ਖੁਦ ਮੌਕੇ 'ਤੇ ਰਹਿਕੇ ਜਾਂਚ ਦੀ ਅਗਵਾਈ ਕੀਤੀ | ਉਨ੍ਹਾਂ ਦੇ ਤਜਰਬੇ ਅਤੇ ਤਕਨੀਕੀ ਸਮਝ ਸਦਕਾ ਇਹ ਸਾਹਮਣੇ ਆਇਆ ਕਿ ਸੜਕ ਦੇ ਕਰੀਬ 13 ਫੁੱਟ ਹੇਠਾਂ ਸਥਿਤ ਸੀਵਰੇਜ ਦੇ ਮੁੱਖ ਮੈਨਹੋਲ ਦੀਆਂ ਦੋ ਇੱਟਾਂ ਖਿਸਕ ਗਈਆਂ ਸਨ, ਇਸ ਕਾਰਨ ਪਾਣੀ ਲਗਾਤਾਰ ਸੜਕ ਦੇ ਹੇਠ ਰਿਸ ਰਿਹਾ ਸੀ, ਜਿਸ ਕਾਰਨ ਅੰਦਰਲੀ ਮਿੱਟੀ ਖੁਰਦੀ ਗਈ ਅਤੇ ਸੜਕ ਦਾ ਹਿੱਸਾ ਧੱਸ ਗਿਆ | ਕਾਰਨ ਦੀ ਪਛਾਣ ਹੁੰਦੇ ਹੀ ਨਿਗਮ ਦੀ ਟੀਮ ਨੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ | ਮੈਨਹੋਲ ਦੀਆਂ ਖਿਸਕੀਆਂ ਹੋਈਆਂ ਇੱਟਾਂ ਨੰੂ ਮੁੜ ਮਜ਼ਬੂਤੀ ਨਾਲ ਲਗਾਇਆ ਗਿਆ ਅਤੇ ਪੂਰੇ ਹਿੱਸੇ ਨੰੂ ਤਕਨੀਕੀ ਮਾਪਦੰਡਾਂ ਅਨੁਸਾਰ ਠੀਕ ਕੀਤਾ ਗਿਆ | ਜਿਸ 'ਤੇ ਨਿਗਮ ਉੱਚ ਅਧਿਕਾਰੀਆਂ ਵਲੋਂ ਐਸ.ਡੀ.ਓ ਅੰਸ਼ੁਲ ਗਰਚਾ ਦੀ ਕਾਰਗੁਜ਼ਾਰੀ, ਤੁਰੰਤ ਫੈਸਲਾ ਲੈਣ ਦੀ ਸਮੱਰਥਾ ਅਤੇ ਤਕਨੀਕੀ ਸੂਝ-ਬੂਝ ਦੀ ਸ਼ਲਾਘਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲਾ ਇਕ ਕਾਬੂ, ਦੂਜਾ ਫ਼ਰਾਰ <br/> ਅਗਲੀ ਖ਼ਬਰ ਦੀਵਾਨ ਨੇ ਬਿੱਟੂ ਦੇ ਪੰਜਾਬ ਦੀ ਸੇਵਾ ਵਾਲੇ ਬਿਆਨ 'ਤੇ ਕੱਸਿਆ ਤੰਜ
Ad Position 24