21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲਾ ਇਕ ਕਾਬੂ, ਦੂਜਾ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 06-06-2026
ਲਾਡੋਵਾਲ, 5 ਜੂਨ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ਼ਬਰ ਖ਼ਾਸ ਵਲੋਂ ਮਿਲੀ ਇਤਲਾਹ ਮੁਤਾਬਿਕ ਇਕ ਦੋਸ਼ੀ ਨੂੰ ਕਾਬੂ ਕਰ ਕੀਤਾ ਗਿਆ ਅਤੇ ਦੂਜਾ ਦੋਸ਼ੀ ਹਾਲੇ ਫ਼ਰਾਰ ਗਿਆ ਦੱਸਿਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਲਾਡੋਵਾਲ ਥਾਣਾ ਮੁਖੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ ਮੁਤਾਬਿਕ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਕੁਤਬੇਵਾਲ ਗੁੱਜਰਾਂ ਦੇ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀ ਜੱਜ ਸਿੰਘ ਉਰਫ਼ ਬੱਬਲੂ ਪੁੱਤਰ ਅਮਰਜੀਤ ਸਿੰਘ ਨੂੰ ਥਾਣੇਦਾਰ ਬਿਕਰਮਜੀਤ ਸਿੰਘ ਤੇ ਸਮੇਤ ਪੁਲਿਸ ਪਾਰਟੀ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਵਲੋਂ ਆਪਣੇ ਸਮੇਤ ਸਾਥੀ 28 ਮਈ 2026 ਨੂੰ ਇਕ ਛੋਟਾ ਹਾਥੀ ਡਰਾਈਵਰ ਲਲਨ ਕੁਮਾਰ ਪੁੱਤਰ ਉਮੇਸ਼ ਚÏਧਰੀ, ਪਿੰਡ ਗੋਬਿੰਦਪੁਰ ਥਾਣਾ ਪ੍ਰਤਾਪ ਗੰਜ, ਜ਼ਿਲ੍ਹਾ ਸੁਪੋਲ ਬਿਹਾਰ, ਜੋ ਕਿ ਦਿੱਲੀ ਤੋਂ ਸੋਲਰ ਲਾਈਟਾਂ ਲੋੜ ਕਰਕੇ ਜਲੰਧਰ ਸਾਈਡ ਵੱਲ ਜਾ ਰਹੇ ਸਨ, ਜਦ ਉਕਤ ਛੋਟਾ ਹਾਥੀ ਲਾਡੋਵਾਲ ਬਾਈਪਾਸ ਤੇ ਬਣੇ ਨਵੇਂ ਪੈਟਰੋਲ ਪੰਪ ਤੋਂ ਥੋੜ੍ਹਾ ਪਿੱਛੇ ਪੁੱਜਾ ਤਾਂ ਉਸ ਦਾ ਮੋਟਰਸਾਈਕਲ 'ਤੇ ਪਿੱਛਾ ਕਰ ਰਹੇ ਜੱਜ ਸਿੰਘ ਉਰਫ਼ ਬੱਬਲੂ ਅਤੇ ਗੁਰਵਿੰਦਰ ਸਿੰਘ ਉਰਫ਼ ਰੂਬੀ ਨੇ ਹੱਥ ਦੇ ਕੇ ਰੋਕਿਆ ਇਨ੍ਹਾਂ ਦੋਹਾਂ ਨੇ ਡਰਾਈਵਰ ਲਲਨ ਕੁਮਾਰ ਅਤੇ ਇਸ ਦੇ ਇਕ ਸਾਥੀ ਦੀ ਮਾਰ ਕੁੱਟ ਕਰਕੇ ਇਨ੍ਹਾਂ ਪਾਸੋਂ ਕਰੀਬ 2000 ਰੁਪਏ, ਮੋਬਾਈਲ ਮਾਰਕਾ ਓਪੋ 13 ਅਤੇ ਏ-775, ਓਪੋ ਲੁੱਟ ਖੋਹ ਕਰਕੇ ਲੈ ਗਏ ਜਿਸ 'ਤੇ ਮੁਕੱਦਮਾ ਨੰਬਰ 103 ਮਿਤੀ 1 ਜੂਨ, 2026 ਅ/ਧ-309 (4), 3(5) ਬੀ.ਐਨ.ਐਸ. ਥਾਣਾ ਲਾਡੋਵਾਲ, ਜ਼ਿਲ੍ਹਾ ਲੁਧਿਆਣਾ ਬਰਿਖ਼ਲਾਫ਼ ਨਾ -ਮਾਲੂਮ ਦੇ ਦਰਜ ਰਜਿਸਟਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜਦ ਲਾਡੋਵਾਲ ਪੁਲਿਸ ਨੇ ਮੁਖ਼ਬਰ ਦੀ ਪੱਕੀ ਅਤੇ ਸਹੀ ਇਤਲਾਹ 'ਤੇ ਜੱਜ ਸਿੰਘ ਉਰਫ਼ ਬੱਬਲੂ ਨੂੰ ਕਾਬੂ ਕਰਨ ਉਪਰੰਤ ਦÏਰਾਨੇ ਤਫ਼ਤੀਸ਼ ਮਿਤੀ 2 ਜੂਨ, 2026 ਨੂੰ ਦੋਸ਼ੀ ਜੱਜ ਸਿੰਘ ਉਰਫ਼ ਬੱਬਲੂ ਪੁੱਤਰ ਅਮਰਜੀਤ ਸਿੰਘ ਹਾਲ ਵਾਸੀ ਪਿੰਡ ਕੁਤਬੇਵਾਲ ਗੁੱਜਰਾਂ, ਜ਼ਿਲ੍ਹਾ ਲੁਧਿਆਣਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦ ਕਿ ਇਸ ਦਾ ਦੂਸਰਾ ਸਾਥੀ ਗੁਰਵਿੰਦਰ ਸਿੰਘ ਉਰਫ਼ ਰੂਬੀ ਪੁੱਤਰ ਬਲਜੀਤ ਸਿੰਘ, ਵਾਸੀ ਪਿੰਡ ਕੁਤਬੇਵਾਲ ਗੁੱਜਰਾਂ ਜੋ ਕਿ ਹਾਲੇ ਫ਼ਰਾਰ ਹੈ, ਦੀ ਪੁਲਿਸ ਵਲੋਂ ਉਸ ਦੀ ਭਾਲ ਜਾਰੀ ਹੈ | ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਕੋਲੋਂ ਤਫ਼ਤੀਸ਼ ਦÏਰਾਨ 2 ਓਪੋ ਮੋਬਾਈਲ ਬਰਾਮਦ ਕੀਤੇ ਗਏ, ਜਦ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਮਾਂ ਬਗਲਾ ਮੁਖੀ ਦੀ ਕਿਰਪਾ ਨਾਲ ਜੀਵਨ 'ਚ ਸਫਲਤਾ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ-ਮਹੰਤ ਪ੍ਰਵੀਨ ਚÏਧਰੀ <br/> ਅਗਲੀ ਖ਼ਬਰ ਐਸ.ਡੀ.ਓ. ਅੰਸ਼ੁਲ ਗਰਚਾ ਦੀ ਤਕਨੀਕੀ ਸੂਝ-ਬੂਝ ਨਾਲ ਸੁਲਝਿਆ ਪੁਰਾਣੀ ਕਚਹਿਹੀ ਕੋਲ ਸੜਕ ਧੱਸਣ ਦਾ ਭੇਦ <br/>
Ad Position 24