14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਡਾ. ਜÏੜਾ ਦੀ ਪੁਸਤਕ 'ਮੈਂ ਬਿਲਾਸਪੁਰੋਂ ਬੋਲਦਾਂ' ਨੂੰ 'ਪਿੰਡਾਂ ਸੱਥਾਂ ਦੀ ਕਿਤਾਬ' ਦਾ ਖ਼ਿਤਾਬ ਪ੍ਰਦਾਨ <br/>

Ad Position 21
No active advertisement
ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਡਾ. ਤਰਲੋਚਨ ਸਿੰਘ)-ਸਭਿਆਚਾਰਕ ਸੱਥ ਪੰਜਾਬ ਵਲੋਂ ਇਕ ਵਿਸ਼ੇਸ਼ ਸਮਾਗਮ ਦÏਰਾਨ ਉਘੇ ਰੰਗਕਰਮੀ ਡਾ. ਨਿਰਮਲ ਜÏੜਾ ਦੀ ਵਾਰਤਕ ਪੁਸਤਕ 'ਮੈਂ ਬਿਲਾਸਪੁਰੋਂ ਬੋਲਦਾਂ' ਨੂੰ 'ਪਿੰਡਾਂ ਸੱਥਾਂ' ਦੀ ਕਿਤਾਬ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ¢ ਸੱਥ ਦੇ ਮੁੱਖ ਦਫ਼ਤਰ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦÏਰਾਨ ਸਾਹਿਤ ਅਤੇ ਸਭਿਆਚਾਰਕ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੱਥ ਵਲੋਂ ਪੰਜਾਬੀ ਲੋਕ ਧਾਰਾ ਅਤੇ ਪੇਂਡੂ ਜਨ ਜੀਵਨ ਨੂੰ ਪੇਸ਼ ਕਰਦੀਆਂ ਕਿਤਾਬਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੱਥ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਪੁਸਤਕ 'ਮੈਂ ਬਿਲਾਸਪੁਰੋਂ ਬੋਲਦਾਂ' ਰਾਹੀਂ ਡਾ. ਨਿਰਮਲ ਜÏੜਾ ਨੇ ਜਿੱਥੇ ਆਪਣੀਆਂ ਹੱਢ ਬੀਤੀਆਂ ਦੀ ਦਾਸਤਾਨ ਲਿਖੀ ਹੈ, ਉਥੇ ਉਨ੍ਹਾਂ ਦੇ ਲੇਖਾਂ ਵਿਚੋਂ ਪੇਂਡੂ ਸਭਿਆਚਾਰ ਦੀ ਤਸਵੀਰ ਵੀ ਝਲਕਦੀ ਹੈ¢ ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਪਰ ਕਿਤਾਬਾਂ ਪੜ੍ਹਨ ਦੀ ਰੁਚੀ ਦਿਨ-ਬ-ਦਿਨ ਘੱਟ ਰਹੀ ਹੈ ਜਿਸ ਲਈ ਨਵੀਆਂ ਅਤੇ ਚੰਗੀਆਂ ਕਿਤਾਬਾਂ ਲਿਖੀਆਂ ਅਤੇ ਪੜ੍ਹੀਆਂ ਜਾਣਾ ਅਜੋਕੇ ਸਮੇਂ ਦੀ ਬਹੁਤ ਲੋੜ ਹੈ | ਇਸ ਮÏਕੇ ਸੱਥ ਵਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਨੇ ਕਿਹਾ ਨਿਰਮਲ ਜÏੜਾ ਦੀ ਪੁਸਤਕ 'ਮੈਂ ਬਿਲਾਸਪੁਰੋਂ ਬੋਲਦਾਂ' ਦੀ ਸ਼ਬਦਾਬਲੀ ਸਰਲ, ਬਹੁਤ ਦਿਲਚਸਪ ਹੈ ਅਤੇ ਘਟਨਾਵਾਂ ਨੂੰ ਰੰਗਮੰਚੀ ਸਲੀਕੇ ਨਾਲ ਲਿਖਿਆ ਹੋਣ ਕਰਕੇ ਪਾਠਕਾਂ ਦੇ ਦਿਲ ਦਿਮਾਗ਼ ਧੁਰ ਅੰਦਰ ਤੱਕ ਅਸਰ ਕਰਦੀ ਹੈ ¢ ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚੋਂ ਜÏੜਾ ਦੀ ਜੀਵਨ ਘਾਲਣਾ ਦੇ ਨਾਲ ਨਾਲ ਪੰਜਾਬੀ ਜਨ ਜੀਵਨ ਦੇ ਅਹਿਮ ਗੁਣ ਵੀ ਦੇਖਣ ਨੂੰ ਮਿਲਦੇ ਹਨ¢ ਇਸ ਮÏਕੇ ਡਾ. ਜÏੜਾ ਨੇ ਕਿਹਾ ਕਿ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਉਨ੍ਹਾਂ ਨੂੰ ਬਚਪਨ ਤੋਂ ਹੋਣ ਕਰਕੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਵਿਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਨਵੀਂ ਤਕਨਾਲੋਜੀ ਅਮੀਰ ਹੈ, ਪਰ ਕਿਤਾਬ ਦਾ ਬਦਲ ਨਹੀਂ ਹੋ ਸਕਦੀ ਇਸ ਲਈ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੁਲਣੀਆਂ ਚਾਹੀਦੀਆਂ ਹਨ¢ ਸਮਾਗਮ ਵਿਚ ਭਗਵੰਤ ਸਿੰਘ ਪੰਧੇਰ, ਰੋਜ਼ੀ ਜÏੜਾ, ਡਾ. ਦਵਿੰਦਰ ਕÏਰ ਢੱਟ, ਪਿ੍ੰਸੀਪਲ ਮਨਪ੍ਰੀਤ ਕÏਰ ਵਿਰਕ, ਕਰਮਜੀਤ ਸਿੰਘ ਢੱਟ, ਗਾਇਕ ਵਤਨਜੀਤ ਸਿੰਘ, ਬਰਜਿੰਦਰ ਸਿੰਘ ਪੁਰਬਾ, ਗੁਰਮੀਤ ਸਿੰਘ ਮੁਕਤਸਰੀ, ਜਤਿੰਦਰਪਾਲ ਸਿੰਘ ਹੈਪੀ, ਹੈਰੀ ਸਰਾਂ ਮੋਗਾ ਤੇ ਸੱਥ ਦੇ ਅਹੁਦੇਦਾਰ ਹਾਜ਼ਰ ਸਨ | ਸੱਥ ਦੇ ਸਕੱਤਰ ਅਮਰਜੀਤ ਸਿੰਘ ਸਿੱਧੂ ਨੇ ਸੱਥ ਵਲੋਂ ਹਾਜ਼ਰ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਜੂਨ '84 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਕਮਲਾ ਲੋਹਟੀਆ ਕਾਲਜ ਵਿਖੇ ਚੱਲ ਰਿਹਾ ਯੋਗਾ ਕੈਂਪ ਸਮਾਪਤ <br/>
Ad Position 24