31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੀ. ਪੀ. ਆਈ. ਨੇ ਦਿੱਲੀ ਵਿਚ ਆਰ. ਐਸ. ਐਸ. ਅਤੇ ਪਟਿਆਲਾ 'ਚ ਪੁਲਿਸ ਵਲੋਂ ਕੀਤ ਗਏੇ ਤਸ਼ੱਦਦ ਦੀ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 08-06-2026
ਲੁਧਿਆਣਾ, 7 ਜੂਨ (ਜਤਿੰਦਰ ਭੰਬੀ)-ਦਿੱਲੀ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਆਲ ਇੰਡੀਆ ਯੂਥ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੇ ਵਰਕਰਾਂ 'ਤੇ ਕੀਤੇ ਗਏ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨੀਟ ਦੇ ਇਮਤਿਹਾਨ ਲੀਕ ਹੋਣ ਅਤੇ ਸੀਬੀਐਸਈ 'ਚ ਘਪਲੇ ਬਾਰੇ ਵਿਦਿਆਰਥੀਆਂ ਤੇ ਨੌਜਵਾਨਾਂ 'ਚ ਰੋਸ ਹੈ | ਜਿਸ ਨੂੰ ਦੇਖਦੇ ਹੋਏ ਆਰ.ਐਸ.ਐਸ ਕੋਝੀਆਂ ਹਰਕਤਾਂ ਤੇ ਉੱਤਰ ਆਈ ਹੈ, ਜੋ ਕਿ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨਾਂ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ 'ਤੇ ਹਮਲੇ ਕਰਵਾਉਣ ਲੱਗ ਗਈ ਹੈ | ਪਟਿਆਲਾ ਵਿਖੇ ਨੌਜਵਾਨ ਲਾਈਨਮੈਨਾ ਉੱਪਰ ਬੀਤੇ ਦਿਨ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਆਪਣੀਆਂ ਰੁਜ਼ਗਾਰ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਵਾਲਿਆਂ ਤੇ ਪੁਲਿਸ ਪ੍ਰਸ਼ਾਸਨ ਵੌੀ ਕੀਤੇ ਲਾਠੀਚਾਰਜ ਦੀ ਵੀ ਚਮਕੌਰ ਸਿੰਘ, ਐਮ.ਐਸ. ਭਾਟੀਆ ਅਤੇ ਰਜਿੰਦਰ ਪਾਲ ਸਿੰਘ ਸਹਾਇਕ ਸਕੱਤਰ ਅਤੇ ਸੀਨੀਅਰ ਆਗੂ ਡਾਕਟਰ ਅਰੁਣ ਮਿੱਤਰਾ ਅਤੇ ਰਮੇਸ਼ ਰਤਨ ਅਤੇ ਪਾਰਟੀ ਦੇ ਸ਼ਹਿਰੀ ਸਹਾਇਕ ਸਕੱਤਰ ਵਿਜੇ ਕੁਮਾਰ, ਸੀਨੀਅਰ ਆਗੂ ਕੇਵਲ ਸਿੰਘ ਬਨਵੈਤ ਨੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਪੋਲਿੰਗ ਬੂਥਾਂ ਦਾ ਕੀਤਾ ਨਿਰੀਖਣ 2927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈ... ਅਗਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਲਗਾਈ <br/>
Ad Position 24