31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਪੋਲਿੰਗ ਬੂਥਾਂ ਦਾ ਕੀਤਾ ਨਿਰੀਖਣ 2927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ

Ad Position 21
No active advertisement
ਵਿਸ਼ੇਸ਼ ਕੈਂਪ ਦੌਰਾਨ ਬੂਥਾਂ 'ਤੇ ਚੈਕਿੰਗ ਕਰਦੇ ਹੋਏ ਏ.ਡੀ.ਸੀ. ਪੂਨਮ ਸਿੰਘ | ਅਜੀਤ ਤਸਵੀਰ <br/> 08-06-2026
ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਐਤਵਾਰ ਨੂੰ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦੁਆਰਾ ਸਾਰੇ ਵਿਧਾਨ ਸਭਾ ਹਲਕਿਆਂ ਦੇ 2,927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਤਾਂ ਜੋ ਪ੍ਰੀ-ਐਸ.ਆਈ.ਆਰ. ਵੋਟਰ ਮੈਪਿੰਗ ਅਧੀਨ ਬਾਕੀ ਵੋਟਰਾਂ ਦੀ ਮੈਪਿੰਗ ਦੀ ਪ੍ਰਗਤੀ ਨੂੰ ਤੇਜ਼ ਕੀਤਾ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਬੀ.ਐਲ.ਓਜ਼ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ 'ਤੇ ਨਿਰੀਖਣ ਕੀਤਾ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਵੋਟਰ ਮੈਪਿੰਗ ਦੇ ਕੰਮ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਬਾਜਵਾ ਨਗਰ ਨੇੜੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਲੁਧਿਆਣਾ ਸੈਂਟਰਲ ਅਧੀਨ ਬੂਥ ਨੰਬਰ 2, 3 ਅਤੇ 4 ਦਾ ਦੌਰਾ ਕੀਤਾ | ਲੁਧਿਆਣਾ ਪੱਛਮੀ ਅਧੀਨ ਬੂਥ ਨੰਬਰ 52, 53, 54, 55 ਅਤੇ 56 ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 5, ਕਾਲਜ ਰੋਡ, ਸਿਵਲ ਲਾਈਨਜ਼ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਬੂਥ ਨੰਬਰ 132, 133, 134, 135 ਅਤੇ 136 ਸਰਕਾਰੀ ਹਾਈ ਸਕੂਲ ਕੁੰਦਨਪੁਰੀ ਵਿਖੇ ਦੌਰਾ ਕੀਤਾ ਗਿਆ | ਇਨ੍ਹਾਂ ਬੂਥਾਂ 'ਤੇ ਸਾਰੇ ਬੀ.ਐਲ.ਓ ਮੌਜੂਦ ਪਾਏ ਗਏ | ਪੂਨਮ ਸਿੰਘ ਨੇ ਬੀ.ਐਲ.ਓਜ਼ ਨੂੰ ਵੋਟਰ ਮੈਪਿੰਗ ਦੇ ਯਤਨਾਂ ਨੂੰ ਵਧਾਉਣ ਅਤੇ ਵੋਟਰਾਂ ਤੱਕ ਪਹੁੰਚ ਕਰਨ ਦੇ ਨਿਰਦੇਸ਼ ਦਿੱਤੇ | ਇਸ ਤੋਂ ਇਲਾਵਾ ਮੈਪਿੰਗ ਨਾ ਕੀਤੇ ਗਏ ਵੋਟਰਾਂ ਦੀ ਸੂਚੀ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਅਤੇ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ | ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੀ.ਐਲ.ਏ. ਅਤੇ ਸਥਾਨਕ ਕੌਂਸਲਰ ਵੀ ਮੌਜੂਦ ਸਨ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਬੀ.ਐਲ.ਏਜ਼ ਅਤੇ ਕੌਂਸਲਰਾਂ ਨੂੰ ਬੀ.ਐਲ.ਓਜ਼ ਦੀ ਸਹਾਇਤਾ ਕਰਨ ਅਤੇ ਗੈਰ-ਮੈਪ ਕੀਤੇ ਵੋਟਰਾਂ ਦੀ ਮੈਪਿੰਗ ਵਿਚ ਮਦਦ ਕਰਨ ਲਈ ਵੀ ਕਿਹਾ ਗਿਆ |
Ad Position 22
No active advertisement
ਪਿਛਲੀ ਖ਼ਬਰ 2927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਅਗਲੀ ਖ਼ਬਰ ਸੀ. ਪੀ. ਆਈ. ਨੇ ਦਿੱਲੀ ਵਿਚ ਆਰ. ਐਸ. ਐਸ. ਅਤੇ ਪਟਿਆਲਾ 'ਚ ਪੁਲਿਸ ਵਲੋਂ ਕੀਤ ਗਏੇ ਤਸ਼ੱਦਦ ਦੀ ਕੀਤੀ ਨਿੰਦਾ
Ad Position 24