ਲੁਧਿਆਣਾ, 8 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਅਮਨ ਨਗਰ ਨੇੜੇ ਇਕ ਨÏਜਵਾਨ ਨੂੰ ਸ਼ੱਕੀ ਹਾਲਾਤਾਂ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਕਰਨ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 22 ਸਾਲ ਦੇ ਕਰੀਬ ਸੀ | ਕਰਨ ਐਮ.ਬੀ.ਡੀ. ਮਾਲ ਵਿਚ ਇਕ ਜੁੱਤੀਆਂ ਦੇ ਸ਼ੋ-ਰੂਮ 'ਤੇ ਕੰਮ ਕਰਦਾ ਸੀ ਅਤੇ ਇੱਥੇ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ | ਉਸਦਾ ਭਰਾ ਪਿੰਟੂ ਵੀ ਉਸਦੇ ਨਾਲ ਹੀ ਰਹਿੰਦਾ ਹੈ | ਉਸਦੇ ਭਰਾ ਨੇ ਦੱਸਿਆ ਕਿ ਐਤਵਾਰ ਨੂੰ ਕਰਨ ਸਵੇਰੇ 9.00 ਵਜੇ ਘਰੋਂ ਨਿਕਲਿਆ ਅਤੇ ਮੁੜ ਕੇ ਵਾਪਸ ਨਹੀਂ ਆਇਆ | ਉਹ ਆਪਣੇ ਮੋਬਾਈਲ ਦੀ ਖੋਹ ਸਬੰਧੀ ਥਾਣੇ ਵਿਚ ਰਿਪੋਰਟ ਕਰਵਾਉਣ ਦਾ ਕਹਿ ਕੇ ਘਰੋਂ ਗਿਆ ਸੀ | ਉਸ ਦੱਸਿਆ ਕਿ ਦੇਰ ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸਦੀ ਭਾਲ ਕਰਦਾ ਰਿਹਾ, ਪਰ ਉਸਦਾ ਕਿਧਰੇ ਪਤਾ ਨਹੀਂ ਲੱਗਾ | ਅੱਜ ਸਵੇਰੇ ਨਿਊ ਅਮਨ ਨਗਰ ਨੇੜੇ ਇਕ ਖ਼ਾਲੀ ਪਲਾਟ ਵਿਚ ਕੁੱਝ ਲੋਕਾਂ ਨੇ ਉਸਦੀ ਲਾਸ਼ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ਉਸ ਦੱਸਿਆ ਕਿ ਉਸਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸੀ ਅਤੇ ਹੱਥ ਪੈਰ ਵੀ ਤੋੜੇ ਗਏ ਸਨ | ਕਰਨ ਅਜੇ ਕਵਾਰਾ ਸੀ ਅਤੇ ਮੂਲ ਰੂਪ ਵਿਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਪਿਛਲੇ 15 ਸਾਲ ਤੋਂ ਉਹ ਇੱਥੇ ਲੁਧਿਆਣਾ ਵਿਚ ਰਹਿ ਰਿਹਾ ਸੀ | ਸੂਚਨਾ ਮਿਲਦਿਆਂ ਪੁਲਿਸ ਉਚ ਅਧਿਕਾਰੀ ਮÏਕੇ 'ਤੇ ਪਹੁੰਚੇ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਉਸਦੇ ਮਾਪਿਆਂ ਨੂੰ ਉਤਰ ਪ੍ਰਦੇਸ਼ ਵਿਚ ਸੂਚਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਾਰਸਾਂ ਵਲੋਂ ਬਿਆਨ ਲਿਖਾਉਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕਰਨ ਦੀ ਮÏਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ¢ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮÏਤ ਦੇ ਸੁਰਾਗ ਲਈ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਬੰਧੀ ਸੁਰਗ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਸੁਰਾਖ਼ ਹਾਸਿਲ ਨਹੀਂ ਹੋਇਆ ਸੀ |