03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

1984 ਦੇ ਯੋਧਿਆਂ ਨੂੰ ਜੀਵਤ ਰੱਖ ਰਹੀ ਹੈ ਦਮਦਮੀ ਟਕਸਾਲ-ਭਾਈ ਗਿੱਲ <br/>

Ad Position 21
No active advertisement
ਸਮਾਗਮ ਦੌਰਾਨ ਲੁਧਿਆਣਾ ਇਕਾਈ ਦੇ ਪ੍ਰਧਾਨ ਲਵਪ੍ਰੀਤ ਸਿੰਘ ਗਿੱਲ ਨੂੰ ਸਿਰੋਪਾਓ ਦੇਣ ਸਮੇਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਹੋਰ | ਅਜੀਤ ਤਸਵੀਰ <br/> 10-06-2026
ਆਲਮਗੀਰ, 9 ਜੂਨ (ਜਰਨੈਲ ਸਿੰਘ ਪੱਟੀ)-ਜੂਨ 1984 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਦਮਦਮੀ ਟਕਸਾਲ ਮਹਿਤਾ ਵਿਖੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਲੁਧਿਆਣਾ ਇਕਾਈ ਪ੍ਰਧਾਨ ਭਾਈ ਲਵਪ੍ਰੀਤ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦਿੱਤਾ ਗਿਆ | ਇਸ ਮੌਕੇ ਭਾਈ ਗਿੱਲ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਅਨੇਕਾਂ ਹੀ ਸਿਰਲੱਥ ਜੋਧਿਆਂ ਨੇ ਆਪਣੀਆਂ ਜਾਨਾਂ ਦਾ ਬਲੀਦਾਨ ਦੇ ਕੇ ਨਾ ਸਿਰਫ਼ ਗੁਰਧਾਮਾਂ ਦੀ ਰੱਖਿਆ ਕੀਤੀ, ਬਲਕਿ ਕੌਮ ਦੀ ਆਜ਼ਾਦੀ ਅਤੇ ਆਤਮ ਗੌਰਵ ਲਈ ਆਪਣੀ ਜ਼ਿੰਦਗੀਆਂ ਦੇ ਦਿੱਤੀਆਂ | ਭਾਈ ਗਿੱਲ ਨੇ ਦੱਸਿਆ ਕਿ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਇਸ ਸਮਾਗਮ ਨੂੰ ਵਿਸ਼ਾਲ ਪੱਧਰ 'ਤੇ ਕਰਵਾਉਂਦੇ ਹੋਏ ਕੌਮ ਦੀ ਏਕਤਾ, ਧਰਮ ਅਤੇ ਸਨਮਾਨ ਦੀ ਚਰਚਾ ਕੀਤੀ, ਜਿਸ ਨੇ ਸਾਡੇ ਕੌਮੀ ਅਸੂਲਾਂ ਨੂੰ ਅੱਜ ਵੀ ਜੀਵੰਤ ਰੱਖਿਆ ਹੈ | ਇਸ ਮੌਕੇ ਭਾਈ ਗਿੱਲ ਨਾਲ ਸੁਰਿੰਦਰਪਾਲ ਸਿੰਘ, ਪਲਵਿੰਦਰਪਾਲ ਸਿੰਘ, ਸਾਹਿਲ ਸਿੰਘ, ਸੁਖਬੀਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਮਾਵਤੀ ਮੱਸਿਆ 'ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਵਿਚਾਲੇ ਚੱਲੇਗੀ ਸਪੈਸ਼ਲ ਰੇਲਗੱਡੀ ਅਗਲੀ ਖ਼ਬਰ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਇਆਲੀ ਅਤੇ ਸ਼ਿਵਾਲਿਕ ਗੁਰਦੁਆਰਾ ਥੜ੍ਹਾ ਸਾਹਿਬ ਇਆਲੀ ਕਲਾਂ ਵਿ...
Ad Position 24