ਧਾਲੀਵਾਲ ਪਰਿਵਾਰ ਨੂੰ ਸਦਮਾ, ਗਣੇਸ਼ਵਰ ਸਿੰਘ ਧਾਲੀਵਾਲ ਦਾ ਦਿਹਾਂਤ
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਉੱਘੇ ਟਰਾਂਸਪੋਰਟ ਘਰਾਣੇ ਧਾਲੀਵਾਲ ਪਰਿਵਾਰ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਟਰਾਂਸਪੋਰਟਰ ਗਣੇਸ਼ਵਰ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ। ਉਹ 42 ਸਾਲ ਦੇ ਸਨ।
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਉੱਘੇ ਟਰਾਂਸਪੋਰਟ ਘਰਾਣੇ ਧਾਲੀਵਾਲ ਪਰਿਵਾਰ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਟਰਾਂਸਪੋਰਟਰ ਗਣੇਸ਼ਵਰ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ। ਉਹ 42 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 3 ਨਵੰਬਰ ਦਿਨ ਮੰਗਲਵਾਰ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਲੁਧਿਆਣਾ ਵਿਖੇ ਕੀਤਾ ਜਾਵੇਗਾ। ਸ. ਧਾਲੀਵਾਲ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਕਾਂਗਰਸੀ ਆਗੂ ਗੁਰਦੇਵ ਸਿੰਘ ਲਾਂਪਰਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।