02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੁਧਿਆਣਾ ਦੇ 50 ਖਿਡਾਰੀ 5 ਵੀਂ ਆਲ ਇੰਡੀਆ ਮਾਰਸ਼ਲ ਆਰਟ ਚੈਂਪੀਅਨਸ਼ਿਪ 2026 ਵਿਚ ਲੈਣਗੇ ਭਾਗ

ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)-ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 50 ਹੋਣਹਾਰ ਖਿਡਾਰੀ 5ਵੀਂ ਆਲ ਇੰਡੀਆ ਮਾਰਸ਼ਲ ਆਰਟ ਚੈਂਪੀਅਨਸ਼ਿਪ 2026 ਵਿਚ ਭਾਗ ਲੈਣ ਲਈ ਸ਼ਿਕੋਹਾਬਾਦ, ਉੱਤਰ ਪ੍ਰਦੇਸ਼ ਲਈ ਰਵਾਨਾ ਹੋਏ। ਇਹ ਮੁਕਾਬਲੇ 31 ਅਕਤੂਬਰ ਅਤੇ 1 ਨਵੰਬਰ 2026 ਨੂੰ ਕੀਰਤਨ ਸਕੂਲ ਇੰਡੀਆ ਵਲੋਂ ਕਰਵਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)-ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 50 ਹੋਣਹਾਰ ਖਿਡਾਰੀ 5ਵੀਂ ਆਲ ਇੰਡੀਆ ਮਾਰਸ਼ਲ ਆਰਟ ਚੈਂਪੀਅਨਸ਼ਿਪ 2026 ਵਿਚ ਭਾਗ ਲੈਣ ਲਈ ਸ਼ਿਕੋਹਾਬਾਦ, ਉੱਤਰ ਪ੍ਰਦੇਸ਼ ਲਈ ਰਵਾਨਾ ਹੋਏ। ਇਹ ਮੁਕਾਬਲੇ 31 ਅਕਤੂਬਰ ਅਤੇ 1 ਨਵੰਬਰ 2026 ਨੂੰ ਕੀਰਤਨ ਸਕੂਲ ਇੰਡੀਆ ਵਲੋਂ ਕਰਵਾਏ ਜਾ ਰਹੇ ਹਨ। ਟੀਮ ਵਿਚ ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ, ਗਲੋਬਲ ਈ ਸਪਾਰਕ ਕੌਂਨਵੈਂਟ ਇੰਟਰਨੈਸ਼ਨਲ ਸਕੂਲ ਅਤੇ ਬਾਬਾ ਈਸ਼ਰ ਸਿੰਘ ਸਕੂਲ ਦੇ ਖਿਡਾਰੀ ਸ਼ਾਮਿਲ ਹਨ। ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਰਵਾਨਗੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਆਰਕੀਟੈਕਟ ਅਨੀਤਾ ਸ਼ਰਮਾ, ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ, ਬੇਲਣ ਬ੍ਰਿਗੇਡ, ਰਮੇਸ਼ ਬੰਗੜ, ਚੇਅਰਮੈਨ, ਅਸ਼ਿਆਰਾ ਕਰਾਟੇ ਫੈਡਰੇਸ਼ਨ ਅਤੇ ਗੁਰਪ੍ਰੀਤ ਸਿੰਘ ਰਾਜੂ ਬਾਬਾ, ਪ੍ਰਧਾਨ, ਅਸ਼ਿਆਰਾ ਕਰਾਟੇ ਫੈਡਰੇਸ਼ਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ’ਤੇ ਗਲੋਬਲ ਈ ਸਪਾਰਕ ਕੌਂਨਵੈਂਟ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੁਰਿੰਦਰ ਸਿੰਘ, ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਚੰਦਰਮੌਲੀ ਅਤੇ ਐਮ.ਡੀ. ਸਰੋਜ ਬਾਲਾ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ। ਟੀਮ ਦੀ ਅਗਵਾਈ ਮੁੱਖ ਕੋਚ ਸ਼ਿਹਾਨ ਪੰਕਜ ਕੁਮਾਰ ਸੈਣੀ ਅਤੇ ਸਹਾਇਕ ਕੋਚ ਗਗਨਪ੍ਰੀਤ ਕੌਰ ਕਰ ਰਹੇ ਹਨ। ਬੇਲਣ ਬ੍ਰਿਗੇਡ ਦੀ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਆਰਕੀਟੈਕਟ ਅਨੀਤਾ ਸ਼ਰਮਾ ਨੇ ਕੋਚ ਪੰਕਜ ਕੁਮਾਰ ਸੈਣੀ ਦੇ ਲਗਭਗ 15 ਸਾਲਾਂ ਦੇ ਸਮਰਪਿਤ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਨੇਕਾਂ ਬੱਚਿਆਂ ਨੂੰ ਕਰਾਟੇ ਦੀ ਸਿਖਲਾਈ ਦੇ ਕੇ ਚੈਂਪੀਅਨ ਅਤੇ ਯੋਗ ਕੋਚ ਬਣਾਇਆ ਹੈ। ਉਨ੍ਹਾਂ ਦਾ ਯੋਗਦਾਨ ਬੱਚਿਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਵੈ-ਰੱਖਿਆ ਦੀ ਭਾਵਨਾ ਵਿਕਸਿਤ ਕਰਨ ਵਿਚ ਮਹੱਤਵਪੂਰਨ ਹੈ। ਅਨੀਤਾ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿੱਤ ਦੇ ਨਾਲ-ਨਾਲ ਖੇਡ ਭਾਵਨਾ, ਅਨੁਸ਼ਾਸਨ ਅਤੇ ਮੁਕਾਬਲੇ ਵਿਚ ਹਿੱਸਾ ਲੈਣ ਦਾ ਜਜ਼ਬਾ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਉਨ੍ਹਾਂ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜੋ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਨਾਲ ਇਸ ਚੈਂਪੀਅਨਸ਼ਿਪ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਇਹ ਸਹਿਯੋਗ ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਉਂਦਾ ਹੈ ਅਤੇ ਸਮਾਜ ਲਈ ਇਕ ਪ੍ਰੇਰਨਾਦਾਇਕ ਮਿਸਾਲ ਪੇਸ਼ ਕਰਦਾ ਹੈ। ਸਮਾਰੋਹ ਦੇ ਪ੍ਰਬੰਧਕ ਅਤੇ ਕਰਾਟੇ ਕੋਚ ਪੰਕਜ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ। ਅਨੀਤਾ ਸ਼ਰਮਾ ਨੇ ਉਮੀਦ ਜਤਾਈ ਕਿ ਸਾਰੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਵਰਆਲ ਟਰਾਫ਼ੀ ਜਿੱਤਣਗੇ ਅਤੇ ਪੰਜਾਬ ਤੇ ਲੁਧਿਆਣਾ ਦਾ ਨਾਮ ਰੌਸ਼ਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਹਲਕਾ ਪੂਰਬੀ ’ ਚ ਹੋਣ ਵਾਲੀ ਰੈਲੀ ਨੂੰ ਲੈ ਕੇ ਅਕਾਲੀ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਲੋਂ ਬੀਟਲ ਨਸਲ ਦੀਆਂ ਬੱਕਰੀਆਂ ਦੇ ਸੁਧਾਰ ਲਈ ਵਿਚਾਰ - ਗੋਸ਼ਠੀ ਕਰਵਾਈ
Ad Position 24