26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਾਜਿੰਦਰ ਸਿੰਘ ਬਸੰਤ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀ ਵਧਾਈ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਖੱਤਰੀ ਅਰੋੜਾ ਵੈੱਲਫੇਅਰ ਬੋਰਡ, ਪੰਜਾਬ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਅਦਿਲ ਅਹਿਮਦ ਖ਼ਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਮੈਂਬਰਾਂ ਦੀ ਇਕ ਵਧੀਆ ਟੀਮ ਉਨ੍ਹਾਂ ਨੂੰ ਦਿੱਤੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਿੰਦਰ ਸਿੰਘ ਬਸੰਤ ਨੇ ਕਿਹਾ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਸਾਰੇ ਮੈਂਬਰ ਹੀ ਸੂਝਵਾਨ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜਲਦ ਹੀ ਉਹ ਇਨ੍ਹਾਂ ਬੋਰਡ ਮੈਂਬਰਾਂ ਦੀ ਮੀਟਿੰਗ ਬੁਲਾਉਣਗੇ | ਉਨ੍ਹਾਂ ਦੱਸਿਆ ਕਿ ਖੱਤਰੀ ਅਰੋੜਾ ਬਰਾਦਰੀ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਚੇਅਰਮੈਨ ਦੇ ਤੌਰ 'ਤੇ ਉਹ ਪੂਰੀ ਪੰਜਾਬ ਟੀਮ ਨਾਲ ਮਿਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਪੰਜਾਬ ਵਿਚ ਅਰੋੜਾ-ਖੱਤਰੀ ਭਾਈਚਾਰੇ ਨੂੰ ਅੱਗੇ ਲਿਜਾਣ ਅਤੇ ਸਰਕਾਰ ਦੇ ਕੰਮਾਂ ਵਿਚ ਯੋਗਦਾਨ ਦੇਣ ਲਈ ਵਚਨਬੱਧ ਹਨ | ਸ਼੍ਰੀ ਬਸੰਤ ਨੇ ਬੋਰਡ ਵਿਚ ਨਵੇਂ ਨਿਯੁਕਤ ਕੀਤੇ ਗਏ ਸਾਰੇ ਜ਼ਿਲ੍ਹਾ ਚੇਅਰਮੈਨ, ਜ਼ਿਲ੍ਹਾ ਉਪ-ਚੇਅਰਮੈਨ ਅਤੇ ਸਟੇਟ ਮੈਂਬਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਸਿਲਾਈ ਮਸ਼ੀਨ ਕੰਪਨੀ ਦਾ ਨਕਲੀ ਮਾਰਕਾ ਲਗਾ ਕੇ ਮਸ਼ੀਨਾਂ ਵੇਚਣ ਵਾਲੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ <br/... ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24