26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੰਤਰਰਾਸ਼ਟਰੀ ਸਿਲਾਈ ਮਸ਼ੀਨ ਕੰਪਨੀ ਦਾ ਨਕਲੀ ਮਾਰਕਾ ਲਗਾ ਕੇ ਮਸ਼ੀਨਾਂ ਵੇਚਣ ਵਾਲੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਅੰਤਰਰਾਸ਼ਟਰੀ ਸਲਾਈ ਮਸ਼ੀਨ ਊਸ਼ਾ ਦਾ ਨਕਲੀ ਮਾਰਕਾ ਲਗਾ ਕੇ ਮਸ਼ੀਨਾਂ ਵੇਚਣ ਵਾਲੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਵਲੋਂ ਮÏਕੇ 'ਤੇ ਕਾਰਵਾਈ ਕਰਦਿਆਂ 25 ਮਸ਼ੀਨਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਉਤੇ ਇਹ ਨਕਲੀ ਮਾਰਕੇ ਲੱਗੇ ਹੋਏ ਸਨ | ਪੁਲਿਸ ਵਲੋਂ ਇਹ ਕਾਰਵਾਈ ਲੈਂਸਰ ਨੈੱਟਵਰਕ ਲਿਮਟਿਡ ਦੇ ਅਰੁਣ ਮਾਥੁਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਅੰਮਿ੍ਤ ਪਾਲ ਸਿੰਘ ਪੁੱਤਰ ਤਜਿੰਦਰ ਸਿੰਘ ਅਤੇ ਤਜਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਜਨਤਾ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਊਸ਼ਾ ਕੰਪਨੀ ਵਲੋਂ ਅਧਿਕਾਰਤ ਹੈ, ਉਸ ਨੰੂ ਪਤਾ ਲੱਗਿਆ ਸੀ ਕਿ ਉਕਤ ਕਥਿਤ ਦੋਸ਼ੀ ਜਨਤਾ ਨਗਰ ਵਿਚ ਊਸ਼ਾ ਕੰਪਨੀ ਦਾ ਨਕਲੀ ਮਾਰਕਾ ਲਗਾ ਕੇ ਮਸ਼ੀਨਾਂ ਵੇਚ ਰਹੇ ਹਨ | ਪੁਲਿਸ ਵਲੋਂ ਜਦੋਂ ਕਾਰਵਾਈ ਕੀਤੀ ਗਈ ਤਾਂ ਉਕਤ ਕਥਿਤ ਦੋਸ਼ੀ ਮÏਕੇ ਤੋਂ ਫ਼ਰਾਰ ਹੋ ਗਏ, ਜਦਕਿ ਪੁਲਿਸ ਵਲੋਂ ਮÏਕੇ 'ਤੇ 25 ਸਲਾਈ ਮਸ਼ੀਨਾਂ ਅਤੇ ਇਕ ਈ-ਰਿਕਸ਼ਾ ਬਰਾਮਦ ਕੀਤਾ ਹੈ¢ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ 2 ਮੌਤਾਂ <br/> ਅਗਲੀ ਖ਼ਬਰ ਰਾਜਿੰਦਰ ਸਿੰਘ ਬਸੰਤ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀ ਵਧਾਈ <br/>
Ad Position 24