ਲੁਧਿਆਣਾ, 11 ਜੂਨ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾ (ਪਾਮੇਟੀ) ਵਲੋਂ ਕ੍ਰਿਸ਼ੀ ਉਨਤੀ ਯੋਜਨਾ ਅਧੀਨ 'ਖੇਤੀ ਉਤਪਾਦਾਂ ਲਈ ਮਾਰਕੀਟ ਨੈੱਟਵਰਕਿੰਗ' ਵਿਸ਼ੇ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ¢ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ, ਕਿਸਾਨ ਉਤਪਾਦਕ ਸੰਸਥਾਵਾਂ ਅਤੇ ਖੇਤੀਬਾੜੀ ਉਦਮੀਆਂ ਨੂੰ ਬਾਜ਼ਾਰ ਨਾਲ ਜੋੜਨ, ਬ੍ਰਾਂਡਿੰਗ, ਪੈਕਿੰਗ, ਡਿਜੀਟਲ ਮਾਰਕੀਟਿੰਗ, ਸਪਲਾਈ ਚੇਨ ਅਤੇ ਨਿਰਯਾਤ ਦੇ ਮÏਕਿਆਂ ਬਾਰੇ ਜਾਣੂ ਕਰਵਾਉਣਾ ਸੀ¢ ਪਾਮੇਟੀ ਦੇ ਨਿਰਦੇਸ਼ਕ ਡਾ. ਕੇ.ਬੀ. ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਰਫ਼ ਉਤਪਾਦਨ ਹੀ ਨਹੀਂ, ਸਗੋਂ ਉਤਪਾਦਾਂ ਦੀ ਬ੍ਰਾਂਡਿੰਗ, ਮੁੱਲ ਵਾਧਾ ਅਤੇ ਪ੍ਰਭਾਵਸ਼ਾਲੀ ਮਾਰਕੀਟਿੰਗ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਹੁਤ ਜ਼ਰੂਰੀ ਹੈ | ਡਾ. ਰਮਨਦੀਪ ਸਿੰਘ ਨੇ ਖੇਤੀ ਉਤਪਾਦਾਂ ਦੀ ਬ੍ਰਾਂਡਿੰਗ, ਪੈਕਿੰਗ ਅਤੇ ਮਾਰਕੀਟ 'ਚ ਸਥਿਤੀ ਬਣਾਉਣ ਬਾਰੇ ਜਾਣਕਾਰੀ ਦਿੱਤੀ¢ ਨਿਧੀ ਟੀ.ਬੀ.ਆਈ. ਵਲੋਂ ਕਿਸਾਨ ਬਾਜ਼ਾਰਾਂ, ਸਿੱਧੀ ਮਾਰਕੀਟਿੰਗ ਅਤੇ ਖੇਤੀ ਸਟਾਰਟਅਪਾਂ ਦੀਆਂ ਸਫਲ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ¢ਡਾ. ਹਰਮੀਤ ਕÏਰ ਨੇ ਖੇਤੀਬਾੜੀ ਵਿਚ ਉੱਭਰ ਰਹੇ ਨਵੇਂ ਬਾਜ਼ਾਰ ਮਾਡਲਾਂ ਬਾਰੇ ਚਰਚਾ ਕੀਤੀ, ਅਤੇ ਭਾਰਤੀ ਮਦਾਨ ਨੇ ਡਿਜੀਟਲ ਮਾਰਕੀਟਿੰਗ ਅਤੇ ਈ-ਕਾਮਰਸ ਪਲੇਟਫ਼ਾਰਮਾਂ ਦੀ ਵਰਤੋਂ ਰਾਹੀਂ ਕਿਸਾਨਾਂ ਅਤੇ ਐਫ.ਪੀ. ਓਜ ਲਈ ਉਪਲਬਧ ਮÏਕਿਆਂ ਨੂੰ ਰÏਸ਼ਨ ਕੀਤਾ¢ ਵਿਨੈ ਸ਼ਰਮਾ ਨੇ ਭਾਗੀਦਾਰਾਂ ਨੂੰ ਖੇਤੀ ਉਤਪਾਦਾਂ ਦੇ ਨਿਰਯਾਤ ਲਈ ਉਪਲਬਧ ਮÏਕਿਆਂ, ਗੁਣਵੱਤਾ ਮਾਪਦੰਡਾਂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਬਾਰੇ ਜਾਣਕਾਰੀ ਦਿੱਤੀ¢ਪੰਜਾਬ ਦੀ ਖੇਤੀ ਨੂੰ ਵਧੇਰੇ ਲਾਭਕਾਰੀ ਬਣਾਉਣ ਲਈ ਕਿਸਾਨਾਂ ਨੂੰ ਉਤਪਾਦਨ ਦੇ ਨਾਲ-ਨਾਲ ਮਾਰਕੀਟਿੰਗ, ਪ੍ਰੋਸੈਸਿੰਗ ਅਤੇ ਨਿਰਯਾਤ ਵੱਲ ਵੀ ਧਿਆਨ ਦੇਣਾ ਪਵੇਗਾ¢ ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਸਿਖਲਾਈ ਤੋਂ ਪ੍ਰਾਪਤ ਗਿਆਨ ਸਿੱਖਿਆਰਥੀਆਂ ਨੂੰ ਆਪਣੇ ਖੇਤੀ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਵਿਚ ਸਹਾਇਕ ਹੋਵੇਗਾ ¢ ਅੰਤ 'ਚ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕੀਤੇ ਗਏ¢