ਲੁਧਿਆਣਾ, 11 ਜੂਨ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੇ ਗੇ੍ਰਜੂਏਟਾਂ ਨੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਿਚ ਡੇਅਰੀ ਇੰਸਪੈਕਟਰਾਂ ਵਜੋਂ ਨਿਯੁਕਤੀ ਪ੍ਰਾਪਤ ਕਰਕੇ ਅਕਾਦਮਿਕ ਉਤਮਤਾ ਅਤੇ ਪੇਸ਼ੇਵਰ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ¢ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਚੁਣੇ ਇਨ੍ਹਾਂ ਛੇ ਡੇਅਰੀ ਤਕਨਾਲੋਜੀ ਗੇ੍ਰਜੂਏਟਾਂ ਨੂੰ ਸਰਕਾਰੀ ਸੇਵਾ ਦਿੱਤੀ ਗਈ ਹੈ¢ ਇਹ ਦੱਸਣਾ ਮਹੱਤਵਪੂਰਨ ਹੈ ਕਿ ਇਸ ਕਾਲਜ ਤੋਂ 15 ਹੋਰ ਗੇ੍ਰਜੂਏਟਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਵਿਭਾਗ ਵਲੋਂ ਨਿਯੁਕਤ ਕੀਤਾ ਗਿਆ ਸੀ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਗੁਣਵੱਤਾ ਭਰਪੂਰ ਸਿੱਖਿਆ, ਖੋਜ ਅਤੇ ਅਨੁਭਵੀ ਸਿਖਲਾਈ ਰਾਹੀਂ ਹੁਨਰਮੰਦ ਡੇਅਰੀ ਪੇਸ਼ੇਵਰ ਪੈਦਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ¢ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਨੇ ਇਸ ਪ੍ਰਾਪਤੀ ਨੂੰ ਕਾਲਜ ਲਈ ਮਾਣ ਵਾਲੀ ਗੱਲ ਦੱਸਿਆ ਅਤੇ ਕਿਹਾ ਕਿ ਡੇਅਰੀ ਖੇਤਰ ਦੇ ਵਿਸਥਾਰ ਰਾਹੀਂ ਰੁਜ਼ਗਾਰ ਦੇ ਨਵੇਂ ਮÏਕੇ ਪੈਦਾ ਹੋ ਰਹੇ ਹਨ ਅਤੇ ਇਸ ਕਾਲਜ ਦੇ ਗੇ੍ਰਜੂਏਟਾਂ ਨੂੰ ਚੰਗੇ ਅਦਾਰੇ ਆਪਣੀਆਂ ਸੰਸਥਾਵਾਂ ਵਿਚ ਭਰਤੀ ਕਰਨ ਵਿਚ ਖ਼ੁਸ਼ੀ ਮਹਿਸੂਸ ਕਰ ਰਹੇ ਹਨ¢