12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਅਚਾਨਕ ਨਿਰੀਖਣ ਨਾਲ ਨਿਗਮ ਅਧਿਕਾਰੀਆਂ 'ਚ ਮਚਿਆ ਹੜਕੰਪ <br/>

Ad Position 21
No active advertisement
ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਭੁਪਿੰਦਰ ਸਿੰਘ ਬੈਂਸ)-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੁੱਕਰਵਾਰ ਸਵੇਰੇ ਸ਼ਹਿਰ ਦਾ ਅਚਾਨਕ ਨਿਰੀਖਣ ਕਰਕੇ ਨਗਰ ਨਿਗਮ ਅਧਿਕਾਰੀਆਂ ਵਿਚ ਹੜਕੰਪ ਮਚਾ ਦਿੱਤਾ | ਮਿਸ਼ਨ ਕਲੀਨ ਪੰਜਾਬ ਤਹਿਤ ਕੀਤੇ ਇਕ ਅਚਾਨਕ ਦੌਰੇ ਦੌਰਾਨ ਮੰਤਰੀ ਨੇ ਸ਼ਹਿਰ ਦੇ ਕਈ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ, ਸੜਕਾਂ ਅਤੇ ਸੀਵਰੇਜ ਪ੍ਰਣਾਲੀ ਦਾ ਜਾਇਜ਼ਾ ਲਿਆ | ਨਿਰੀਖਣ ਦੌਰਾਨ ਸ਼ਹਿਰ ਵਿਚ ਕਈ ਥਾਵਾਂ ਤੇ ਖੜ੍ਹਾ ਮੀਂਹ ਦਾ ਪਾਣੀ, ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ ਅਤੇ ਖੁੱਲ੍ਹੇ ਮੇਨ ਹੋਲ਼ ਦੇਖ ਕੇ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਤੌਰ 'ਤੇ ਝਾੜ ਪਾਈ | ਉਨ੍ਹਾਂ ਸਪਸ਼ਟ ਕੀਤਾ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਹਰਜੋਤ ਬੈਂਸ ਨੇ ਨਿਗਮ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ 30 ਜੂਨ ਤੱਕ ਲੁਧਿਆਣਾ ਨੰੂ ਮੈਨ ਹੋਲ਼ ਮੁਕਤ ਅਤੇ ਖੱਡਾ ਮੁਕਤ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7.00 ਵਜੇ ਤੋਂ 8.00 ਵਜੇ ਤਕ ਮੈਦਾਨ ਵਿਚ ਰਹਿ ਕੇ ਹਾਲਾਤ ਦੀ ਨਿਗਰਾਨੀ ਕਰਨ ਅਤੇ ਪ੍ਰਗਤੀ ਰਿਪੋਰਟ ਪੇਸ਼ ਕਰਨ | ਨੈਸ਼ਨਲ ਹਾਈਵੇ ਅਥਾਰਟੀ ਦੀਆਂ ਸੜਕਾਂ 'ਤੇ ਪਈ ਗੰਦਗੀ ਅਤੇ ਖੜ੍ਹੇ ਪਾਣੀ 'ਤੇ ਵੀ ਮੰਤਰੀ ਨੇ ਨਾਰਾਜ਼ਗੀ ਜਤਾਈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੰਬੰਧਿਤ ਏਜੰਸੀ ਨੇ ਸਫਾਈ ਨਾ ਕੀਤੀ ਤਾਂ ਨਗਰ ਨਿਗਮ ਖੁਦ ਕੰਮ ਕਰਵਾਏਗਾ ਅਤੇ ਖਰਚਾ ਏਜੰਸੀ ਤੋਂ ਵਸੂਲਿਆ ਜਾਵੇਗਾ, ਲੋੜ ਪਈ ਤਾਂ ਜੁਰਮਾਨਾ ਵੀ ਲਗਾਇਆ ਜਾਵੇਗਾ | ਮਾਨਸੂਨ ਨੰੂ ਧਿਆਨ ਵਿਚ ਰੱਖਦਿਆਂ ਨਵੇਂ ਸੈਸ਼ਨ ਮੰਤਰੀ ਨੇ ਹੁਕਮ ਦਿੱਤਾ ਕਿ ਸਾਰੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਇਸ ਮਹੀਨੇ ਦੇ ਅਖੀਰ ਤਕ ਪੂਰੀ ਕੀਤੀ ਜਾਵੇ | ਇਸ ਦੇ ਨਾਲ ਹੀ ਪਾਣੀ ਭਰਨ, ਸੀਵਰੇਜ ਜਾਮ ਹੋਣ ਅਤੇ ਮੀਂਹ ਨਾਲ ਜੁੜੀਆਂ ਸ਼ਿਕਾਇਤਾਂ ਲਈ 24 ਘੰਟੇ ਵਾਰ ਰੂਮ ਸਥਾਪਿਤ ਕਰਨ ਦੇ ਵੀ ਆਦੇਸ਼ ਜਾਰੀ ਕੀਤੇ | ਉਨ੍ਹਾਂ ਟ੍ਰੈਫਿਕ ਜੰਕਸ਼ਨਾਂ ਦੀ ਸੁੰਦਰਤਾ ਵਧਾਉਣ, ਨਵੇਂ ਡਸਟਬਿਨ ਲਗਾਉਣ, ਕੂੜਾ ਕੰਪੈਕਟਰ ਲਈ ਨਵੀਆਂ ਥਾਵਾਂ ਨਿਸ਼ਚਤ ਕਰਨ, ਬੰਦ ਪਏ ਟਿਊਬਵੈੱਲਾਂ ਅਤੇ ਸਟਰੀਟ ਲਾਈਟਾਂ ਨੰੂ ਮੁੜ ਚਾਲੂ ਕਰਨ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਸਮੇਤ ਨਗਰ ਨਿਗਮ ਦੇ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ | ਮੰਤਰੀ ਨੇ ਅਖੀਰ ਵਿਚ ਸਪਸ਼ਟ ਕਰ ਦਿੱਤਾ ਕਿ ਸ਼ਹਿਰ ਦੀ ਸਫ਼ਾਈ ਅਤੇ ਬੁਨਿਆਦੀ ਢਾਂਚੇ ਵਿਚ ਲਾਪਰਵਾਹੀ ਕਰਨ ਵਾਲਿਆਂ ਨੰੂ ਬਖ਼ਸ਼ਿਆ ਨਹੀਂ ਜਾਵੇਗਾ |
ਮੰਤਰੀ ਨੰੂ ਮਿਲਣ ਤੋਂ ਰੋਕਣ ਕਾਰਨ ਭੜਕੀ ਸੰਘਰਸ਼ ਕਮੇਟੀ
ਲੋਕਲ ਬਾਡੀ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਗਰ ਨਿਗਮ ਜ਼ੋਨ ਏ ਦੌਰੇ ਦੌਰਾਨ ਸੰਘਰਸ਼ ਕਮੇਟੀ ਦੇ ਆਗੂਆਂ ਨੰੂ ਮਿਲਣ ਤੋਂ ਰੋਕਣ 'ਤੇ ਹੰਗਾਮਾ ਹੋ ਗਿਆ | ਪੁਲਿਸ ਅਤੇ ਆਗੂਆਂ ਵਿਚਾਲੇ ਧੱਕਾ ਮੁੱਕੀ ਵੀ ਹੋਈ | ਗ਼ੁੱਸੇ 'ਚ ਆਏ ਆਗੂਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ | ਸੰਘਰਸ਼ ਕਮੇਟੀ ਦੇ ਆਗੂ ਨਰੇਸ਼ ਧੀਂਗਾਨ ਨੇ ਚਿਤਾਵਨੀ ਦਿੱਤੀ ਕਿ 13 ਜੂਨ ਨੰੂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮੰਦਰ 'ਚ ਪਈ ਗੋਲਕ ਤੋੜ ਕੇ ਨਕਦੀ ਚੋਰੀ ਕੀਤੀ ਅਗਲੀ ਖ਼ਬਰ ਮੋਦੀ ਦੇ 12 ਸਾਲ ਸੇਵਾ, ਚੰਗੇ ਪ੍ਰਸ਼ਾਸਨ ਤੇ ਸੰਕਲਪ ਦੀ ਮਿਸਾਲ- ਕੈਬਨਿਟ ਮੰਤਰੀ ਪੁਰੀ <br/>
Ad Position 24