ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਸਥਿਤ ਐਚ.ਡੀ.ਐਫ.ਸੀ. ਬਰਾਂਚ ਵਿਚ ਜਾਅਲੀ ਚੈੱਕਾਂ ਦੇ ਆਧਾਰ 'ਤੇ ਲੱਖਾਂ ਦੀ ਰਕਮ ਤਬਦੀਲ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ 2 ਨÏਜਵਾਨਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਬੈਂਕ ਮੁਲਾਜ਼ਮ ਅਭਿਸ਼ੇਕ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਅੰਮਿ੍ਤ ਪਾਲ ਸਿੰਘ ਵਾਸੀ ਬਚਿੱਤਰ ਨਗਰ ਅਤੇ ਜਤਿੰਦਰ ਸਿੰਘ ਵਾਸੀ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਕਤ ਕਥਿਤ ਦੋਸ਼ੀ ਉਸ ਦੇ ਬੈਂਕ ਵਿਚ ਆਏ ਅਤੇ ਉਸ ਨੂੰ 4 ਲੱਖ, 49 ਹਜ਼ਾਰ 500 ਦਾ ਚੈਕ ਆਰ.ਟੀ.ਜੀ.ਐਸ. ਕਰਵਾਉਣ ਲਈ ਦਿੱਤਾ, ਜੋ ਕਿ ਜਾਲੀ ਪਾਇਆ ਗਿਆ | ਇਸ 'ਤੇ ਜਦੋਂ ਇਹਨਾਂ ਤੋਂ ਪੁੱਛਿਆ ਤਾਂ ਇਹ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਏ¢ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕਿ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢