15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

'ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ' ਪ੍ਰੋ. ਜਗਮੋਹਨ ਸਿੰਘ, ਡਾ. ਐਸ.ਪੀ. ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ (ਜਸਵੀਰ ਸਿੰਘ ਬੰਗਾ)-ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਕਲਾ ਫੁਲਕਾਰੀਆਂ ਅਤੇ ਸਿੱਖ ਇਤਿਹਾਸ ਨੂੰ ਵੱਖ-ਵੱਖ ਪੇਂਟਿੰਗਜ਼ ਤੇ ਕੰਧ ਚਿੱਤਰਾਂ ਵਿਚ ਸੰਭਾਲਣ ਵਾਲੇ ਚਿੱਤਰਕਾਰ 'ਜਰਨੈਲ ਸਿੰਘ ਆਰਟਿਸਟ' ਦੀ ਯਾਦ ਵਿਚ ਵੈਨਕੂਵਰ ਵਿਚਾਰ ਮੰਚ ਵਲੋਂ ਤਿਆਰ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਬਹੁਤ ਸੁੰਦਰ ਸਰੂਪ ਵਿਚ ਪੇਸ਼ ਪ੍ਰਕਾਸ਼ਨਾਂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਸਿਵਲ ਲਾਈਨਜ਼ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦੇ ਆਨਰੇਰੀ ਸਕੱਤਰ ਹਰਸ਼ਰਨ ਸਿੰਘ ਨਰੂਲਾ, ਡਾ. ਲਖਵਿੰਦਰ ਜੌਹਲ, ਮਨਦੀਪ ਕੌਰ ਭਮਰਾ, ਕਾਲਜ ਪਿ੍ੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ, ਪ੍ਰਕਾਸ਼ਕ ਸਤੀਸ਼ ਗੁਲਾਟੀ ਅਤੇ ਇਸ ਸਿਮਰਤੀ ਗ੍ਰੰਥ ਦੇ ਸੰਪਾਦਕੀ ਮੰਡਲ ਦੇ ਮੁਖੀ ਜਰਨੈਲ ਸਿੰਘ ਸੇਖਾ ਦੇ ਸਪੁੱਤਰ ਨਵਨੀਤ ਸਿੰਘ ਸੇਖਾ ਨੇ ਲੋਕ ਅਰਪਣ ਕੀਤਾ | ਇਸ ਸਿਮਰਤੀ ਗ੍ਰੰਥ ਦਾ ਸੰਪਾਦਨ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਹਰਦਮ ਸਿੰਘ ਮਾਨ, ਅੰਗਰੇਜ਼ ਸਿੰਘ ਬਰਾੜ ਤੇ ਜਰਨੈਲ ਸਿੰਘ ਦੀ ਬੇਟੀ ਨੀਤੀ ਕੌਰ ਨੇ ਕੀਤਾ ਹੈ | ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਰਨੈਲ ਸਿੰਘ ਆਰਟਿਸਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਨੈਲ ਸਿੰਘ ਆਰਟਿਸਟ ਨਾਲ ਉਨ੍ਹਾਂ ਦੀ ਸਾਂਝ 1983 ਵਿਚ ਡਾ. ਆਤਮ ਹਮਰਾਹੀ ਨੇ ਪੁਆਈ, ਜਦ ਉਹ ਪਹਿਲੀ ਕਲਾ ਪ੍ਰਦਰਸ਼ਨੀ ਲਾਉਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਆਏ | ਸਿੱਖ ਵਿਰਾਸਤ ਅਤੇ ਪੰਜਾਬੀ ਸਭਿਆਚਾਰ ਨੂੰ ਆਪਣੀਆਂ ਪੇਂਟਿੰਗਜ਼ ਰਾਹੀਂ, ਉਸ ਤੋਂ ਬਾਅਦ ਦੁਨੀਆ ਭਰ ਵਿਚ ਪ੍ਰਸਿੱਧੀ ਪ੍ਰਾਪਤ ਕਰ ਗਏ | ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਾਸਤੀ ਇਤਿਹਾਸ ਨੂੰ ਸੰਭਾਲਣ ਲਈ 40 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ | ਉਨ੍ਹਾਂ ਦੀ ਜੀਵਨ ਸਾਥਣ ਬਲਜੀਤ ਕੌਰ ਤੇ ਬੇਟੀ ਨੀਤੀ ਕੌਰ ਨੇ ਵੀ ਕਲਾ ਖੇਤਰ ਵਿਚ ਨਵੇਕਲੀ ਸ਼ਾਨ ਹਾਸਲ ਕੀਤੀ ਹੈ | ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਕ੍ਰਿਪਾਲ ਸਿੰਘ ਦੇ ਘਰ 12 ਜੂਨ 1956 ਨੂੰ ਜਨਮੇ ਇਸ ਕਲਾਕਾਰ ਨੇ 10 ਸਾਲ ਦੀ ਉਮਰ ਵਿਚ ਹੀ ਚਿੱਤਰਕਾਰੀ ਸ਼ੁਰੂ ਕਰ ਦਿੱਤੀ ਸੀ | ਉਹ ਸਾਲ 2000 ਵਿਚ ਭਾਰਤ ਤੋਂ ਕੈਨੇਡਾ ਚਲੇ ਗਏ ਸਨ ਅਤੇ ਸਰੀ ਵਿਚ ਰਹਿ ਕੇ ਆਪਣੀ ਕਲਾ ਦਾ ਪ੍ਰਕਾਸ਼ ਕਰ ਰਹੇ ਸਨ | ਚਿੱਤਰਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਲੇਖਕ ਵਜੋਂ ਵੀ ਪੁਸਤਕ 'ਪੰਜਾਬੀ ਚਿੱਤਰਕਾਰ' ਲਿਖੀ | ਜਰਨੈਲ ਸਿੰਘ ਆਰਟਿਸਟ ਦੀਆਂ ਭਾਰਤ ਰਹਿੰਦਿਆਂ ਸਰਗਰਮੀਆਂ ਦਾ ਕੇਂਦਰ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਹੀ ਰਿਹਾ ਹੈ | ਇਸ ਕਾਲਜ ਤੇ ਇਸ ਦੇ ਪ੍ਰਬੰਧਕਾਂ ਨਾਲ ਜਰਨੈਲ ਸਿੰਘ ਆਰਟਿਸਟ ਦੇ ਸਬੰਧ ਬਹੁਤ ਗੂੜ੍ਹੇ ਸਨ | ਇਸ ਸਮਾਗਮ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਰਾਮਪੁਰੀ, ਗੁਰਦਿਆਲ ਸਿੰਘ, ਤੇਲੂ ਰਾਮ ਕੋਹਾੜਾ, ਦੀਪ ਦਿਲਬਰ, ਰਾਜਦੀਪ ਸਿੰਘ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ, ਲਿਖਾਰੀ ਸਭਾ ਰਾਮਪੁਰ ਦੇ ਸਾਬਕਾ ਪ੍ਰਧਾਨ, ਅਨਿਲ ਫ਼ਤਿਹਗੜ੍ਹ ਜੱਟਾਂ, ਪੰਜਾਬੀ ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸੁਖਪਾਲ ਸਿੰਘ, ਸੇਵਾਮੁਕਤ ਪਿ੍ੰਸੀਪਲ ਪਰਮਜੀਤ ਸਿੰਘ ਗਰੇਵਾਲ, ਮਨਦੀਪ ਕੌਰ ਭੰਮਰਾ, ਪ੍ਰੋ. ਅਮਨਜੀਤ ਕੌਰ, ਦੀਪ ਜਗਦੀਪ ਸਿੰਘ, ਪ੍ਰੋ. ਮਨੀਸ਼ਾ ਸ਼ਰਮਾ, ਅਵਤਾਰ ਸਿੰਘ ਮੋਗਾ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ | ਮੰਚ ਸੰਚਾਲਨ ਡਾ. ਮਨਦੀਪ ਕੌਰ ਰੰਧਾਵਾ ਨੇ ਕੀਤਾ, ਜਦ ਕਿ ਆਏ ਮਹਿਮਾਨਾਂ ਤੇ ਲੇਖਕਾਂ
Ad Position 22
No active advertisement
ਪਿਛਲੀ ਖ਼ਬਰ ਕੈਂਟਰ ਅਤੇ ਟਿੱਪਰ ਹਾਦਸੇ 'ਚ ਕੈਂਟਰ ਚਾਲਕ ਜ਼ਖ਼ਮੀ ਅਗਲੀ ਖ਼ਬਰ ਫੀਕੋ ਵਲੋਂ ਭਾਰਤ ਦੇ ਪੈਟਰੋਲੀਅਮ ਮੰਤਰੀ ਨਾਲ ਮੁਲਾਕਾਤ ਕਰਕੇ ਡੀਜ਼ਲ 'ਤੇ ਨਵੀਆਂ ਪਾਬੰਦੀਆਂ ਹਟਾਉਣ ਦੀ ਮੰਗ
Ad Position 24