15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੀਸੂ ਦੇ ਪ੍ਰਧਾਨ ਆਹੂਜਾ ਵਲੋਂ ਕੇਂਦਰੀ ਮੰਤਰੀ ਪੁਰੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਮੋਦੀ ਸਰਕਾਰ ਦੀਆਂ 12 ਸਾਲਾਂ ਦੀਆਂ ਪ੍ਰਾਪਤੀਆਂ ਦੇ ਮੌਕੇ 'ਤੇ ਲੁਧਿਆਣਾ ਵਿਚ ਕਰਵਾਈ ਉਦਯੋਗਿਕ ਅਤੇ ਪੇਸ਼ੇਵਰ ਮੀਟ 2026 ਦੌਰਾਨ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ | ਇੰਟਰਐਕਟਿਵ ਸੈਸ਼ਨ ਦੌਰਾਨ ਆਹੂਜਾ ਨੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਲਈ 5 ਕਿੱਲੋਗ੍ਰਾਮ ਐਫ. ਟੀ. ਐਲ. ਐਲ.ਪੀ.ਜੀ. ਸਿਲੰਡਰ ਪੇਸ਼ ਕਰਨ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਹੀ ਇਸ ਨੂੰ ਮਜ਼ਦੂਰਾਂ ਨੂੰ ਸਾਫ਼ ਅਤੇ ਕਿਫਾਇਤੀ ਖਾਣਾ ਪਕਾਉਣ ਵਾਲਾ ਬਾਲਣ ਪ੍ਰਦਾਨ ਕਰਨ ਵੱਲ ਇਕ ਵੱਡਾ ਕਦਮ ਦੱਸਿਆ | ਹਾਲਾਂਕਿ, ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਗੈਸ ਚੁੱਲ੍ਹਾ, ਰੈਗੂਲੇਟਰ, ਪਾਈਪ ਅਤੇ ਹੋਰ ਉਪਕਰਨਾਂ ਲਈ ਲਗਭਗ 3,000 ਦੀ ਸ਼ੁਰੂਆਤੀ ਲਾਗਤ ਕਾਰਨ ਐਲ.ਪੀ.ਜੀ. ਕਨੈੱਕਸ਼ਨ ਪ੍ਰਾਪਤ ਕਰਨ ਤੋਂ ਅਸਮਰਥ ਹਨ | ਉਨ੍ਹਾਂ ਮਾਨਯੋਗ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਬੈਂਕਾਂ ਰਾਹੀਂ ਆਸਾਨ ਕਰਜ਼ਾ ਜਾਂ ਈ.ਐਮ.ਆਈ. ਦੀ ਸਹੂਲਤ ਦੇਣ ਤਾਂ ਜੋ ਵਗੈਰ ਵਿੱਤੀ ਬੋਝ ਦੇ ਐਲ.ਪੀ.ਜੀ. ਕਨੈਕਸ਼ਨ ਪ੍ਰਾਪਤ ਕਰ ਸਕਣ | ਆਹੂਜਾ ਨੇ ਕਿਹਾ ਕਿ ਅਜਿਹੀ ਸਹੂਲਤ ਉਦਯੋਗਾਂ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਬਣਾਈ ਰੱਖਣ ਵਿਚ ਮਦਦ ਕਰੇਗੀ | ਉਨ੍ਹਾਂ ਮੰਤਰੀ ਨੂੰ ਉਦਯੋਗਾਂ ਨੂੰ ਸਿੱਧੇ ਤੌਰ 'ਤੇ ਸਪਲਾਈ ਕੀਤੇ ਜਾਣ ਵਾਲੇ ਪੈਟਰੋਲ ਦੀ ਆਗਿਆਯੋਗ ਸੀਮਾ ਨੂੰ 200 ਲੀਟਰ ਤੱਕ ਵਧਾਉਣ ਦੀ ਵੀ ਅਪੀਲ ਕੀਤੀ, ਜਿਸ ਨਾਲ ਉਦਯੋਗਿਕ ਇਕਾਈਆਂ ਨੂੰ ਉਨ੍ਹਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਬਹੁਤ ਮਦਦ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਐਡੂਲੈਂਡ ਇਮੀਗ੍ਰੇਸ਼ਨ ਵਿਦਿਆਰਥੀਆਂ ਨੂੰ ਦੇ ਰਿਹਾ ਭਰੋਸੇਯੋਗ ਵੀਜ਼ਾ ਮਾਰਗ ਦਰਸ਼ਨ, ਫ੍ਰੀ ਸੈਮੀਨਾਰ ਅੱਜ ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 67 ਸਾਲਾ ਮਹਿਲਾ ਦੇ ਸਫ...
Ad Position 24