15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵੈਟਰਨਰੀ ਯੂਨੀਵਰਸਿਟੀ ਨੂੰ ਫੀਡ ਅਤੇ ਦੁੱਧ ਜਾਂਚ ਲਈ ਮੋਬਾਈਲ ਪ੍ਰਯੋਗਸ਼ਾਲਾ ਲਈ ਪ੍ਰਾਪਤ ਹੋਈ 1.55 ਕਰੋੜ ਦੀ ਗਰਾਂਟ <br/>

Ad Position 21
No active advertisement
ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪੰਜਾਬ ਭਰ ਦੇ ਪਸ਼ੂ ਪਾਲਕਾਂ ਨੂੰ ਮੁਫ਼ਤ ਫੀਡ ਅਤੇ ਦੁੱਧ ਜਾਂਚ ਸੇਵਾਵਾਂ ਅਤੇ ਰਾਸ਼ਨ ਫ਼ਾਰਮੂਲਾ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਅਤਿ ਆਧੁਨਿਕ ਮੋਬਾਈਲ ਫੀਡ ਅਤੇ ਦੁੱਧ ਜਾਂਚ ਪ੍ਰਯੋਗਸ਼ਾਲਾ ਸਥਾਪਤ ਕਰਨ ਲਈ ਕੇਮਿਨ ਇੰਡਸਟਰੀਜ਼ ਸਾਊਥ ਏਸ਼ੀਆ ਤੋਂ 1.55 ਕਰੋੜ ਦੀ ਮਹੱਤਵਪੂਰਨ ਵਿੱਤੀ ਗਰਾਂਟ ਪ੍ਰਾਪਤ ਕੀਤੀ ਹੈ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪ੍ਰਾਜੈਕਟ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਪਹਿਲਕਦਮੀ ਨੂੰ ਪੰਜਾਬ ਦੇ ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਸੰਬੰਧੀ ਇਕ ਇਤਿਹਾਸਕ ਜਨਤਕ-ਨਿੱਜੀ ਭਾਈਵਾਲੀ ਦੱਸਿਆ¢ ਉਨ੍ਹਾਂ ਕਿਹਾ ਕਿ ਵਿਗਿਆਨਕ ਫੀਡ ਅਤੇ ਦੁੱਧ ਜਾਂਚ ਸੇਵਾਵਾਂ ਤੱਕ ਸੀਮਤ ਪਹੁੰਚ, ਪਸ਼ੂ ਪਾਲਕਾਂ ਲਈ ਇਕ ਗੰਭੀਰ ਰੁਕਾਵਟ ਬਣੀ ਹੋਈ ਹੈ¢ ਇਹ ਮੋਬਾਈਲ ਪ੍ਰਯੋਗਸ਼ਾਲਾ ਇਸ ਪਾੜੇ ਨੂੰ ਪੂਰਾ ਕਰਨ ਵਿਚ ਮਦਦ ਕਰੇਗੀ¢ ਡਾ. ਜਸਪਾਲ ਸਿੰਘ ਹੁੰਦਲ, ਪ੍ਰਮੁੱਖ ਨਿਰੀਖਕ ਅਤੇ ਪਸ਼ੂ ਆਹਾਰ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਫੀਡ, ਚਾਰਾ, ਸਾਈਲੇਜ, ਅਫਲਾਟÏਕਸਿਨ ਅਤੇ ਦੁੱਧ ਦੀ ਜਾਂਚ ਲਈ ਇਕ ਪੂਰੀ ਤਰ੍ਹਾਂ ਢੁਕਵੀਂ, ਪ੍ਰਯੋਗਸ਼ਾਲਾ-ਆਨ-ਵ੍ਹੀਲ ਸਥਾਪਿਤ ਕੀਤੀ ਜਾਵੇਗੀ¢ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਹੋਏ ਇਹ ਪ੍ਰਯੋਗਸ਼ਾਲਾ ਮੁਫ਼ਤ ਟੈਸਟਿੰਗ, ਸਲਾਹਕਾਰ ਸੇਵਾਵਾਂ, ਰਾਸ਼ਨ ਫ਼ਾਰਮੂਲਾ ਅਤੇ ਫੀਡ ਸੁਰੱਖਿਆ, ਲੇਵੇ ਦੀ ਸੋਜ ਦੀ ਰੋਕਥਾਮ, ਸਾਈਲੇਜ ਪ੍ਰਬੰਧਨ ਅਤੇ ਆਧੁਨਿਕ ਡੇਅਰੀ ਤਕਨਾਲੋਜੀਆਂ ਬਾਰੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਪ੍ਰਦਾਨ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਟਰੇਨਿੰਗ ਪ੍ਰੋਗਰਾਮ ਵੀ ਹੁਣ ਮੈਡੀਕਲ ਕੌਂਸਲ ਵਲੋਂ ਰਜਿਸਟੇ੍ਰਸ਼ਨ ਦੇ ਵਾਧੇ ਲਈ ਗਿਣੇ ਜਾਣਗੇ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24