07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਏਟੀਐਮ ਤੋੜ ਕੇ ਨਕਦੀ ਲੁੱਟਣ ਵਾਲੇ ਗਰੋਹ ਦੇ 2 ਮੈਂਬਰ ਕਾਬੂ

Ad Position 21
No active advertisement
ਅਜੀਤ ਡੈਸਕ 20-06-2026

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)—ਲੁਧਿਆਣਾ ਪੁਲਿਸ ਨੇ ਏਟੀਐਮ ਤੋੜ ਕੇ ਨਕਦੀ ਲੁੱਟਣ ਵਾਲੇ ਇਕ ਖਤਰਨਾਕ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 13 ਲੱਖ 75 ਹਜ਼ਾਰ 700 ਦੀ ਨਕਦੀ ਅਤੇ ਮੋਬਾਈਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸਦਾਸ਼ੂ ਮੁਹਾਜਨ ਉਰਫ ਸ਼ੈਂਟੀ ਪੁੱਤਰ ਸਤਪਾਲ ਵਾਸੀ ਢੋਲੇਵਾਲ ਅਤੇ ਵਸੀਮ ਖਾਨ ਉਰਫ ਮੋਟੂ ਵਾਸੀ ਰਾਮ ਨਗਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਦਿਹਾੜੀ ਕਰਦੇ ਹਨ । ਕਥਿਤ ਦੋਸ਼ੀ ਸਦਾਸੂ ਮਹਾਜਨ ਪ੍ਰਤਾਪ ਚੌਂਕ ਵਿਖੇ ਸੜਕਾਂ ਤੇ ਬਣੇ ਫੁੱਟਪਾਥਾਂ ਤੇ ਸੌਂਦਾ ਹੈ, ਜਦਕਿ ਦੂਜਾ ਕਥਿਤ ਦੋਸ਼ੀ ਕਿਰਾਏ ਦੇ ਮਕਾਨ ਵਿਚ ਰਾਮਨਗਰ ਵਿਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਆਪਸ ਵਿਚ ਦੋਸਤ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਵਿਹਲੇ ਹਨ, ਜਿਸ ਕਾਰਨ ਇਹਨਾਂ ਨੇ ਲੁੱਟ ਦੀ ਯੋਜਨਾ ਬਣਾਈ ਅਤੇ ਪ੍ਰਤਾਪ ਚੌਂਕ ਸਥਿਤ ਬੈਂਕ ਆਫ ਬੜੌਦਾ ਦਾ ਏਟੀਐਮ ਤੋੜ ਕੇ ਉਸ ਵਿੱਚੋਂ 17 ਲੱਖ 98 ਹਜ਼ਾਰ ਦੀ ਨਕਦੀ ਲੁੱਟ ਲਈ, ਜਦੋਂ ਅਗਲੇ ਦਿਨ ਸਵੇਰੇ ਬੈਂਕ ਮੈਨੇਜਰ ਨੀਲਮ ਕੁਮਾਰੀ ਉੱਥੇ ਆਈ ਤਾਂ ਉਸ ਨੂੰ ਇਸ ਵਾਰਦਾਤ ਦਾ ਪਤਾ ਲੱਗਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚੇ। ਪੁਲਿਸ ਵਲੋਂ ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਬਾਰੇ ਪੁਲਿਸ ਨੂੰ ਸੁਰਾਗ ਮਿਲੇ, ਜਿਸ ਆਧਾਰ ‘ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟੀ ਗਈ ਰਕਮ ਵਿਚੋਂ 13 ਲੱਖ , 75 ਹਜ਼ਾਰ 700 ਦੀ ਨਕਦੀ ਪੁਲਿਸ ਨੇ ਇਨ੍ਹਾਂ ਤੋਂ ਬਰਾਮਦ ਕੀਤੀ ਹੈ। ਪੁਲਿਸ ਵਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਪਿਛੋਕੜ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਨੇ ਭਾਜਪਾ ਪ੍ਰਧਾਨ ਵਲੋਂ ਦਿੱਤੇ ਬਿਆਨ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ
Ad Position 24
No active advertisement