08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਖ਼ਤਰਨਾਕ ਗੈਂਗਸਟਰ ਬੱਗਾ ਤੇ ਬਲ ਦੇ ਦੋ ਸਾਥੀ ਹਥਿਆਰਾਂ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 21-06-2026
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਡੋਨੀ ਬਲ ਤੇ ਅਰਸ਼ ਬੱਗਾ ਦੇ ਦੋ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਬਰਾਮਦ ਕੀਤੇ ਹਨ। ਇਸ ਸੰਬੰਧੀ ਏ. ਡੀ. ਸੀ. ਪੀ. ਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਖਵਿੰਦਰ ਸਿੰਘ ਉਰਫ਼ ਨੀਲਾ ਵਾਸੀ ਪਿੰਡ ਬੱਦੋਵਾਲ ਤੇ ਰਾਜਵੀਰ ਸਿੰਘ ਉਰਫ਼ ਰਾਜ਼ੀ ਵਾਸੀ ਪਿੰਡ ਬੱਦੋਵਾਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲਾਂ, 9 ਜਿੰਦਾ ਕਾਰਤੂਸ, ਇਕ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਨ੍ਹਾਂ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਖ਼ਤਰਨਾਕ ਗੈਂਗਸਟਰ ਡੋਨੀ ਬੱਲ ਤੇ ਅਰਸ਼ ਬੱਗਾ ਲਈ ਕੰਮ ਕਰਦੇ ਹਨ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਨੀਲਾ ਅੱਠਵੀਂ ਪਾਸ ਹੈ, ਜਦ ਕਿ ਦੂਜਾ ਕਥਿਤ ਦੋਸ਼ੀ ਰਾਜ਼ੀ ਦਸਵੀਂ ਪਾਸ ਹੈ। ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਾ ਦੀ ਪੂਰਤੀ ਲਈ ਇਹ ਗੈਂਗਸਟਰਾਂ ਦੇ ਗਰੋਹਾਂ ਵਿਚ ਸ਼ਾਮਿਲ ਹੋ ਗਏ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕਥਿਤ ਦੋਸ਼ੀ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਪਾਸੋਂ ਫਿਰੌਤੀ ਦੀ ਰਕਮ ਰਕਮਾਂ ਵਸੂਲਦੇ ਸਨ। ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਕਥਿਤ ਦੋਸ਼ੀ ਇਕ ਵੱਡੇ ਕਾਰੋਬਾਰੀ ਉਪਰ ਹਮਲਾ ਕਰਨ ਲਈ ਜਾ ਰਹੇ ਹਨ। ਸੂਚਨਾ ਮਿਲਣ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ ਤੇ ਇਨ੍ਹਾਂ ਪਾਸੋਂ ਉਕਤ ਹਥਿਆਰ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਡੋਨੀ ਬੱਲ ਤੇ ਅਰਸ਼ ਬੱਗਾ ਬਾਹਰਲੇ ਦੇਸ਼ਾਂ ਵਿਚ ਬੈਠ ਕੇ ਇਨ੍ਹਾਂ ਨਾਲ ਸੰਪਰਕ ਰੱਖ ਰਹੇ ਸਨ। ਪੁਲਿਸ ਵਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ’ਚ ਧੁੱਤ ਡਰਾਈਵਰ ਨੇ ਤੇਜ਼ ਰਫ਼ਤਾਰ ਟਿੱਪਰ ਦੁਕਾਨ ’ਚ ਜਾ ਵਾੜਿਆ, ਬਿਜਲੀ ਦੇ ਖੰਭੇ ਟੁੱਟਣ ਨਾਲ ਸਪਲਾਈ ਹੋਈ ਠੱਪ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24