ਐਨ. ਐਸ. ਪੀ. ਐਸ. ਨੇ ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ
ਆਲਮਗੀਰ, 7 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਅੰਡਰ-19 ਲੜਕਿਆਂ ਦੀ ਫੁੱਟਬਾਲ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜ਼ੋਨਲ ਪੱਧਰ ਦੇ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਰਵਾਏ ਗਏ ਟੂਰਨਾਮੈਂਟ ’ਚ ਸ਼ਾਨਦਾਰ ਤਾਲਮੇਲ ਅਤੇ ਦ੍ਰਿੜ੍ਹਤਾ ਨਾਲ ਐਨ.
ਆਲਮਗੀਰ, 7 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਅੰਡਰ-19 ਲੜਕਿਆਂ ਦੀ ਫੁੱਟਬਾਲ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜ਼ੋਨਲ ਪੱਧਰ ਦੇ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਰਵਾਏ ਗਏ ਟੂਰਨਾਮੈਂਟ ’ਚ ਸ਼ਾਨਦਾਰ ਤਾਲਮੇਲ ਅਤੇ ਦ੍ਰਿੜ੍ਹਤਾ ਨਾਲ ਐਨ.ਐਸ.ਪੀ.ਐਸ. ਦੀ ਸਕੂਲ ਟੀਮ ਜ਼ੋਨਲ ਚੈਂਪੀਅਨ ਬਣ ਕੇ ਉਭਰੀ, ਜੋ ਕਿ ਸਕੂਲ ਲਈ ਇਕ ਮਾਣ ਵਾਲੀ ਗੱਲ ਹੈ। ਸਕੂਲ ਟੀਮ ਦੇ 8 ਖਿਡਾਰੀਆਂ ਨਮਨ, ਰੋਹਨਦੀਪ ਸਿੰਘ, ਸੁਖਸ਼ਾਨ ਸਿੰਘ ਗਿੱਲ, ਰਣਵਿਜੈ ਸਿੰਘ, ਹਰਸ਼ਦੀਪ ਸਿੰਘ ਸੈਣੀ, ਗੁਰਜੋਤ ਸਿੰਘ ਗਿੱਲ, ਪ੍ਰਭਜੋਤ ਸਿੰਘ ਗਿੱਲ, ਗੁਰਿੰਦਰਜੀਤ ਸਿੰਘ ਨੂੰ ਜ਼ਿਲ੍ਹਾ ਪੱਧਰ ’ਤੇ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ, ਜਦਕਿ ਨਵਨੀਤ ਸਿੰਘ, ਸੁਖਸ਼ਾਨ ਸਿੰਘ ਗਿੱਲ, ਗੁਰਿਮਦਰਜੀਤ ਸਿੰਘ, ਰੋਹਨਦੀਪ ਸਿੰਘ, ਪਵਨਜੋਤ ਸਿੰਘ, ਕ੍ਰਿਸ਼ਨਨ ਗਰੇਵਾਲ, ਗੁਰਸ਼ਰਨ ਸਿੰਘ, ਗੁਰਜੋਤ ਸਿੰਘ, ਪ੍ਰਭਜੋਤ ਸਿੰਘ, ਨਮਨ, ਰਣਵਿਜੈ ਸਿੰਘ ਗਿੱਲ, ਰਣਵੀਰ ਸਿੰਘ, ਹਰਸ਼ਦੀਪ ਸਿੰਘ, ਪ੍ਰਭਸਿਮਰ ਸਿੰਘ, ਹਰਸ਼ਦੀਪ ਸਿੰਘ ਸੈਣੀ ਜ਼ੋਨਲ ਪੱਧਰ ਦੇ ਟੀਮ ਮੈਂਬਰਾਂ ਵਿਚ ਸ਼ਾਮਿਲ ਸਨ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਜੇਤੂਆਂ ਅਤੇ ਉਨ੍ਹਾਂ ਦੇ ਪਿੱਛੇ ਅਧਿਆਪਕ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਆਉਣ ਵਾਲੇ ਸਾਰੇ ਖੇਡ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।