ਢੰਡਾਰੀ ਕਲਾਂ/ਲੁਧਿਆਣਾ, 21 ਜੂਨ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਦੇ ਵਾਰਡ ਨੰਬਰ 32 ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਕਾਂਗਰਸ ਦੇ ਐਸ. ਸੀ. ਡਿਪਾਰਟਮੈਂਟ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਰਾਹੁਲ ਪੋਹਾਲ ਵਲੋਂ ਜਥੇਦਾਰ ਰਾਮ ਸਿੰਘ ਦੇ ਬੇਟੇ ਬਲਜੀਤ ਸਿੰਘ ਢੰਡਾਰੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਐਸ. ਸੀ. ਡਿਪਾਰਟਮੈਂਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਦੀ ਅਗਵਾਈ ਹੇਠ ਇਹ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਐਸ. ਸੀ. ਭਾਈਚਾਰੇ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਬੈਂਸ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹੁਣ ਤੱਕ ਐਸ. ਸੀ. ਭਾਈਚਾਰੇ ਲਈ ਜ਼ਮੀਨੀ ਪੱਧਰ ‘ਤੇ ਕੁੱਝ ਨਹੀਂ ਕੀਤਾ। ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਗ਼ਰੀਬ ਅਤੇ ਪਛੜੇ ਵਰਗਾਂ ਨੂੰ ਬਿਲਕੁਲ ਵਿਸਾਰ ਦਿੱਤਾ ਹੈ। ਭਾਈਚਾਰੇ ਦੀਆਂ ਭਲਾਈ ਸਕੀਮਾਂ, ਵਜ਼ੀਫ਼ੇ ਤੇ ਹੱਕ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰਹਿ ਗਏ ਹਨ। ਕਾਂਗਰਸ ਪਾਰਟੀ ਹਮੇਸ਼ਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ ਤੇ ਅਸੀਂ ਐਸ. ਸੀ. ਭਾਈਚਾਰੇ ਦੇ ਹੱਕਾਂ ਦੀ ਲੜਾਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਂਗੇ। ਇਸ ਮੌਕੇ ਐਡਵੋਕੇਟ ਰਾਹੁਲ ਨੇ ਕਿਹਾ ਕਿ ਬਲਜੀਤ ਸਿੰਘ ਢੰਡਾਰੀ ਦੀ ਨਿਯੁਕਤੀ ਨਾਲ ਪਾਰਟੀ ਦੇ ਐਸ.ਸੀ. ਵਿੰਗ ਨੂੰ ਹੇਠਲੇ ਪੱਧਰ ‘ਤੇ ਵੱਡੀ ਮਜ਼ਬੂਤੀ ਮਿਲੇਗੀ। ਨਵ-ਨਿਯੁਕਤ ਬਲਾਕ ਪ੍ਰਧਾਨ ਬਲਜੀਤ ਸਿੰਘ ਢੰਡਾਰੀ ਨੇ ਪਾਰਟੀ ਹਾਈਕਮਾਨ, ਸਿਮਰਜੀਤ ਸਿੰਘ ਬੈਂਸ ਤੇ ਐਡਵੋਕੇਟ ਰਾਹੁਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਇਕ ਕਰਕੇ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਮਾਨ, ਟੋਨੀ ਅਰੋੜਾ ਸਾਬਕਾ ਕੌਂਸਲਰ, ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਹਰਵਿੰਦਰ ਸਿੰਘ ਕਲੇਰ, ਅਲਵੇਲ ਸਿੰਘ ਗਰਚਾ, ਮਨਜੀਤ ਸਿੰਘ ਸੈਣੀ, ਰਾਮ ਸਿੰਘ, ਬਲਜੀਤ ਸਿੰਘ ਬੱਲੀ, ਰਵਿੰਦਰ ਰਾਵਤ, ਬਲਜੀਤ ਸਿੰਘ ਮਾਨ, ਹਰਵਿੰਦਰ ਸਿੰਘ ਕਲੇਰ, ਗਗਨ ਢੰਡਾਰੀ, ਪ੍ਰਿੰਸ ਪੰਮਾ, ਪ੍ਰਦੀਪ ਸਿੰਘ ਗਰਚਾ, ਰੋਹਨ ਪਾਠਕ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨਵ-ਨਿਯੁਕਤ ਆਗੂਆਂ ਦਾ ਸਿਰੋਪਾ� ਪਾ ਕੇ ਸਨਮਾਨ ਕੀਤਾ।
‘ਆਪ’ ਸਰਕਾਰ ਨੇ ਐਸ. ਸੀ. ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਸਮਝਿਆ, ਹੱਕਾਂ ਦੇ ਨਾਂਅ ’ਤੇ ਕੀਤਾ ਸਿਰਫ਼ ਧੋਖਾ-ਬੈਂਸ
ਅਜੀਤ ਡੈਸਕ
22-06-2026