ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਦੁੱਗਰੀ ਫੇਸ-1 ਵਿਚ ਇਕ ਹਫ਼ਤੇ ਦਾ ਗੁਰਮਤਿ ਐਕਟੀਵਿਟੀ ਕੈਂਪ ਲਗਾਇਆ, ਜਿਸ ਵਿਚ ਲਗਪਗ 100 ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਭਾਗ ਲਿਆ। ਕੈਂਪ ਵਿਚ ਬੱਚਿਆਂ ਦੀ ਸ਼ਖ਼ਸੀਅਤ ਉਭਾਰਨ ਲਈ ਗੱਤਕਾ ਸਿਖਲਾਈ, ਦਸਤਾਰ ਸਿਖਲਾਈ, ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਗੁਰਬਾਣੀ ਕੰਠ, ਕੈਲੀਗ੍ਰਾਫੀ ਤੇ ਡਰਾਇੰਗ ਦੀ ਸਿਖਲਾਈ ਦਿੱਤੀ ਗਈ। ਕੈਂਪ ਕੋਆਰਡੀਨੇਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਗੁਰਪ੍ਰੀਤ ਸਿੰਘ ਨੇ ਗੱਤਕਾ ਸਿਖਲਾਈ, ਜਗਦੀਪ ਸਿੰਘ ਨੇ ਦਸਤਾਰ ਸਿਖਲਾਈ, ਬੀਬੀ ਪਰਮਜੀਤ ਕੌਰ ਨੇ ਗੁਰਬਾਣੀ ਸੰਥਿਆ, ਪਰਵਿੰਦਰ ਸਿੰਘ ਨੇ ਸਿੱਖ ਇਤਿਹਾਸ, ਬੀਬੀ ਅਮਨਦੀਪ ਕੌਰ ਨੇ ਗੁਰਬਾਣੀ ਕੰਠ, ਜਸ਼ਨਪ੍ਰੀਤ ਸਿੰਘ ਨੇ ਕੈਲੀਗ੍ਰਾਫੀ ਅਤੇ ਬੀਬੀ ਸੁਮਨਜੀਤ ਕੌਰ ਨੇ ਡਰਾਇੰਗ ਦੀ ਸਿਖਲਾਈ ਦਿੱਤੀ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਸਟੇ ਪਰਫਾਰਮੈਂਸ ਦਿੱਤੀ। ਕੈਂਪ ਕੋਆਰਡੀਨੇਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਖੀਰਲੇ ਦਿਨ ਇਕ ਕੁਇਜ਼ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਦਾ ਸੰਚਾਰਨ ਬੀਬੀ ਅਮਨਦੀਪ ਕੌਰ, ਬੀਬੀ ਪਰਮਜੀਤ ਕੌਰ ਤੇ ਪਰਵਿੰਦਰ ਸਿੰਘ ਨੇ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਬੀਬੀ ਕੁਲਜੀਤ ਕੌਰ ਦਾ ਨਿੱਘਾ ਸਹਿਯੋਗ ਮਿਲਿਆ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਸਾਰਾ ਪ੍ਰੋਗਰਾਮ ਚੜ੍ਹਦੀ ਕਲਾ ਵਿਚ ਸਮਾਪਤ ਹੋਇਆ। ਅਖੀਰ ਵਿਚ ਮੁੱਖ ਮਹਿਮਾਨ ਭਾਈ ਸਾਹਿਬ ਭਾਈ ਸੁਤਿੰਦਰਪਾਲ ਸਿੰਘ, ਸ਼੍ਰੋਮਣੀ ਰਾਗੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਸਿੱਖ ਮਿਸ਼ਨਰੀ ਕਾਲਜ ਦੇ ਪੱਖੋਵਾਲ ਸਰਕਲ ਵਲੋਂ ਲਗਾਇਆ ਗੁਰਮਤਿ ਕੈਂਪ ਸਮਾਪਤ
ਅਜੀਤ ਡੈਸਕ
22-06-2026