ਲੁਧਿਆਣਾ, 24 ਜੂਨ (ਜਸਵਿੰਦਰ ਸਿੰਘ)-ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਜਿਸ ਨੇ ਵੀ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ, ਉਹ ਕਦੇ ਸੁਖੀ ਨਹੀਂ ਰਿਹਾ। ਇਸ ਦਾ ਇਤਿਹਾਸ ਗਵਾਹ ਹੈ 42 ਸਾਲ ਤੋਂ ਬਾਅਦ ਵੀ ਕੇਂਦਰ ਵਿਚ ਕਾਂਗਰਸ ਪਾਰਟੀ ਕਿਥੇ ਖੜੀ ਹੈ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਲਈ ਨਕਲੀ ਜਿਹੜੀ ਰਿਪੋਰਟ ਤਿਆਰ ਕੀਤੀ ਸੀ, ਉਸ ਦਾ ਸੱਚ ਸਾਹਮਣੇ ਆ ਚੁੱਕਿਆ ਤੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਗੁਰੂ ਸਾਹਿਬਾਨ ਦਾ ਦੋਖੀ ਅਤੇ ਖਾਲਸਾ ਪੰਥ ਦਾ ਵਿਰੋਧੀ ਐਲਾਨ ਕੀਤਾ ਗਿਆ। ਇਸ ਦੇ ਰੋਸ ਵਜੋਂ ਅੱਜ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਭਗਵੰਤ ਮਾਨ ਮੁੱਖ ਮੰਤਰੀ ਦਾ ਪੁਤਲਾ ਨਵੀਆਂ ਕਚਹਿਰੀਆਂ ਦੇ ਬਾਹਰ ਫੂਕਿਆ ਗਿਆ ਤੇ ਮੰਗ ਕੀਤੀ ਗਈ ਕਿ ਭਗਵੰਤ ਮਾਨ ਅਸਤੀਫ਼ਾ ਦੇ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਮੁੱਚੇ ਸਿੱਖ ਪੰਥ ਤੋਂ ਆਪਣੇ ਕੀਤੇ ਗੁਨਾਹਾਂ ਦੀ ਮਾਫ਼ੀ ਮੰਗੇ। ਇਸ ਮੌਕੇ ‘ਤੇ ਜਥੇਦਾਰ ਕੁਲਦੀਪ ਸਿੰਘ ਖਾਲਸਾ, ਜਥੇਦਾਰ ਪਰਮਜੀਤ ਸਿੰਘ ਨਤ, ਤਜਿੰਦਰਪਾਲ ਸਿੰਘ ਸ਼ੰਟੀ ਸਰਗੋਧਾ, ਰਾਣਾ ਸਿੰਘ ਦਾਦ, ਗੁਰਚਰਨ ਸਿੰਘ ਗਰੇਵਾਲ ਰਾਜੂ ਲਲਤੋਂ, ਗੁਰਦੀਪ ਸਿੰਘ ਗਰੇਵਾਲ, ਜੁਝਾਰ ਸਿੰਘ, ਭੁਪਿੰਦਰ ਸਿੰਘ ਧਾਂਦਰਾ, ਇੰਦਰਬੀਰ ਸਿੰਘ, ਕੁਲਦੀਪ ਸਿੰਘ ਮਨਜੀਤ ਨਗਰ, ਕਰਨਜੀਤ ਸਿੰਘ ਲੁਹਾਰਾ, ਪ੍ਰਧਾਨ ਜਰਨੈਲ ਸਿੰਘ, ਰਜਿੰਦਰ ਸਿੰਘ ਨੂਰਵਾਲ, ਪ੍ਰਕਾਸ਼ ਸਿੰਘ, ਗੁਰਚਰਨ ਸਿੰਘ ਭੁੱਲਰ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਲਲਤੋਂ, ਨਰਿੰਦਰ ਸਿੰਘ ਗਰੇਵਾਲ ਦਾਦ, ਗੁਰਜੀਤ ਸਿੰਘ ਦਾਦ, ਜਸਜੋਤ ਸਿੰਘ, ਰਜਿੰਦਰ ਕੁਮਾਰ, ਸੰਜੀਵ ਕੁਮਾਰ ਹਾਜ਼ਰ ਸਨ।
ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
ਅਜੀਤ ਡੈਸਕ
25-06-2026