12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੀ.ਏ.ਯੂ. ਨੇ ਘਰੇਲੂ ਬਗੀਚੀ ਲਈ ਨਵਾਂ ਬੀਜ ਡਲਿਵਰੀ ਸਿਸਟਮ ਵਿਕਸਿਤ ਕੀਤਾ

Ad Position 21
No active advertisement
ਅਜੀਤ ਡੈਸਕ 26-06-2026
ਲੁਧਿਆਣਾ, 25 ਜੂਨ (ਜਸਵਿੰਦਰ ਸਿੰਘ)-ਸ਼ਹਿਰੀ ਅਤੇ ਘਰੇਲੂ ਬਗੀਚੀ ਵਿਚ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ ਪੀ.ਏ.ਯੂ. ਨੇ ਬੈਂਗਣ, ਟਮਾਟਰ ਅਤੇ ਫੁੱਲ ਗੋਭੀ ਵਰਗੀਆਂ ਛੋਟੀਆਂ ਬੀਜ ਵਾਲੀਆਂ ਸਬਜ਼ੀਆਂ ਦੀਆਂ ਫ਼ਸਲਾਂ ਲਈ ਨਵਾਂ ਅਤੇ ਲੋਕ ਪੱਖੀ ਬੀਜ ਡਿਲਿਵਰੀ ਸਿਸਟਮ ਵਿਕਸਤ ਕੀਤਾ ਹੈ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਤਕਨੀਕ ਨੂੰ ਉਤਸ਼ਾਹਿਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਹ ਵਿਧੀ ਕਿਸਾਨ ਅਤੇ ਘਰੇਲੂ ਉਤਪਾਦਕ ਪੱਖੀ ਹੋਣ ਦੇ ਨਾਲ ਨਾਲ ਸ਼ਹਿਰਾਂ ਅਤੇ ਕਸਬਿਆਂ ਵਿਚ ਰਸੋਈ ਬਾਗ਼ਬਾਨੀ ਨੂੰ ਵਧਾਵਾ ਦੇਣ ਵਿਚ ਸਹਾਈ ਹੋਵੇਗੀ, ਜਿਸ ਨਾਲ ਪਰਿਵਾਰ ਬਾਲਕੋਨੀ, ਛੱਤਾਂ ਅਤੇ ਵਿਹੜਿਆਂ ਵਰਗੀਆਂ ਸੀਮਤ ਥਾਵਾਂ ਦੀ ਢੁਕਵੀਂ ਵਰਤੋਂ ਕਰਦੇ ਹੋਏ ਤਾਜ਼ੀਆਂ, ਸੁਰੱਖਿਅਤ ਅਤੇ ਘਰ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦਾ ਆਨੰਦ ਲੈਣ ਦੇ ਯੋਗ ਹੋ ਸਕਣਗੇ। ਇਸ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਹੋਂਦ ਵਿਚ ਆਈ ਇਸ ਨਵੀਂ ਤਕਨਾਲੋਜੀ ਦਾ ਉਦੇਸ਼ ਸ਼ਹਿਰੀ ਘਰਾਂ, ਅਪਾਰਟਮੈਂਟਾਂ ਵਿਚ ਰਹਿਣ ਵਾਲਿਆਂ ਅਤੇ ਬਾਗ਼ਬਾਨੀ ਦੇ ਸ਼ੁਕੀਨਾਂ ਵਿਚ ਰਸੋਈ ਬਗੀਚੀ ਨੂੰ ਉਤਸ਼ਾਹਿਤ ਕਰਨਾ ਹੈ। ਖ਼ਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਅਕਸਰ ਇਨ੍ਹਾਂ ਸਬਜ਼ੀਆਂ ਦੇ ਬੀਜ ਸੰਭਾਲਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਰਦੇਸ਼ਕ ਬੀਜ ਡਾ. ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਨਵੇਂ ਤਰੀਕੇ ਤਹਿਤ ਬੀਜਾਂ ਦੀ ਥੋੜ੍ਹੀ ਮਾਤਰਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਬਿਜਾਈ ਪੈਕਟਾਂ ਵਿਚ ਪੈਕ ਕੀਤੀ ਜਾਂਦੀ ਹੈ। ਇਹਨਾਂ ਪੈਕਟਾਂ ਨੂੰ ਸਿੱਧੇ ਬਿਜਾਈ ਲਈ ਗਮਲਿਆਂ ਜਾਂ ਗ੍ਰੋਥ ਬੈਗਾਂ ਵਿਚ ਰੱਖਿਆ ਜਾ ਸਕਦਾ ਹੈ ਅਤੇ 1-2 ਸੈਂਟੀਮੀਟਰ ਮਿੱਟੀ ਨਾਲ ਢਕਿਆ ਜਾ ਸਕਦਾ ਹੈ। ਇਸ ਢੰਗ ਨਾਲ ਬੀਜ ਨੂੰ ਕਿਸੇ ਵਿਸ਼ੇਸ਼ ਤਰੀਕੇ ਨਾਲ ਖੋਲ੍ਹਣ ਜਾਂ ਸੰਭਾਲਣ ਦੀ ਲੋੜ ਵੀ ਨਹੀਂ ਪੈਂਦੀ। ਹਰੇਕ ਪੈਕਟ ਲਗਭਗ ਤਿੰਨ ਤੋਂ ਚਾਰ ਪੌਦੇ ਪੈਦਾ ਕਰਨ ਦੇ ਸਮਰੱਥ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੁਰੂਆਤੀ ਪਛਾਣ, ਬਿਹਤਰ ਸਿਹਤ: ਸਖ਼ਤ ਨਿਗਰਾਨੀ ਰਾਹੀਂ ਲੁਧਿਆਣਾ ਵਿਚ ਆਰ.ਬੀ.ਐਸ.ਕੇ. ਦੇ ਲਾਗੂ ਕਰਨ ਨੂੰ ਮਿਲੀ ਹੋਰ ਮਜ਼ਬੂਤੀ ਅਗਲੀ ਖ਼ਬਰ ਵਰਕਰਜ਼ ਫੈੱਡਰੇਸ਼ਨ ਇੰਟਕ ਦਾ ਵਫ਼ਦ ਸਵਰਨ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਡਿਸਟੀਵਿਊਸ਼ਨ ਇੰਦਰਪਾਲ ਨੂੰ ਮਿਲਿਆ
Ad Position 24