ਲੁਧਿਆਣਾ, 25 ਜੂਨ (ਜਤਿੰਦਰ ਭੰਬੀ)-ਵਰਕਰਜ਼ ਫੈੱਡਰੇਸ਼ਨ ਇੰਟਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਸੁਵਿਧਾ ਸੈਂਟਰ ਵਾਲੇ ਮੁਲਾਜ਼ਮਾਂ ਦਾ ਇਕ ਵਫ਼ਦ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਡਿਸਟੀਵਿਊਸ਼ਨ ਇੰਦਰਪਾਲ ਸਿੰਘ ਨੂੰ ਮਿਲਿਆ, ਜਿਸ ਵਿਚ ਸਵਰਨ ਸਿੰਘ ਤੇ ਸੁਵਿਧਾ ਸੈਂਟਰ ਦੇ ਵਰਕਰਾਂ ਨਾਲ ਡਾਇਰੈਕਟਰ ਡਿਸਟੀਬਿਊਸ਼ਨ ਇੰਦਰਪਾਲ ਸਿੰਘ ਨੂੰ ਬੇਨਤੀ ਕੀਤੀ ਕਿ ਦਫ਼ਤਰਾਂ ਦੇ ਕੰਮਕਾਰ ਠੱਪ ਹੈ ਅਤੇ ਹੜਤਾਲ ਦੀ ਬਦੌਲਤ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨਾ ਤਾਂ ਕੋਈ ਬਿੱਲ ਬਣ ਰਹੇ ਹਨ ਤੇ ਨਾ ਹੀ ਕੋਈ ਕੰਮ ਚੱਲ ਰਿਹਾ ਹੈ। ਸਵਰਨ ਸਿੰਘ ਨੇ ਆਪਣੇ ਵਿਚਾਰ ਰਾਹੀਂ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਸੀ.ਐਚ.ਬੀ. ਵਰਕਰਾਂ ਨੂੰ ਪੱਕਾ ਕੀਤਾ ਗਿਆ ਹੈ, ਉਸੇ ਤਰ੍ਹਾਂ ਇਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇ ਤਾਂ ਜੋ ਖਪਤਾਕਾਰਾਂ ਨੂੰ ਸਹੀ ਢੰਗ ਨਾਲ ਸਪਲਾਈ ਦਿੱਤੀ ਜਾ ਸਕੇ। ਮੈਂਬਰ ਡਾਇਰੈਕਟਰ ਡਿਸਟੀਵਿਊਸਨ ਇੰਦਰਪਾਲ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਵਫਦ ਨੇ ਸਵਰਨ ਸਿੰਘ ਦੀ ਅਗਵਾਈ’ਚ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਚਰਨਜੀਤ ਚੰਨੀ, ਅਜੈ ਕੁਮਾਰ, ਨਰਿੰਦਰ ਸਿੰਘ ਬਠਿੰਡਾ, ਮਨਦੀਪ ਕੌਰ ਵੀ ਹਾਜ਼ਰ ਸਨ।