12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਨਿਗਮ ਦਾ ਬੁਲਡੋਜ਼ਰ

Ad Position 21
No active advertisement
ਅਜੀਤ ਡੈਸਕ 26-06-2026
ਲੁਧਿਆਣਾ, 25 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਬੁੱਧਵਾਰ ਨੂੰ ਢੰਡਾਰੀ ਕਲਾਂ ਇਲਾਕੇ ਵਿਚ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਵੱਡੀ ਕਾਰਵਾਈ ਕਰਦਿਆਂ ਉਸਾਰੀ ਅਧੀਨ ਦੋ ਨਾਜਾਇਜ਼ ਦੁਕਾਨਾਂ ਅਤੇ ਮਜ਼ਦੂਰ ਰਿਹਾਇਸ਼ਾਂ ਨੂੰ ਢਾਹ ਦਿੱਤਾ। ਇਹ ਕਾਰਵਾਈ ਨਿਗਮ ਕਮਿਸ਼ਨਰ ੳਜਸਵੀ ਅਲੰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਗਮ ਦੇ ਜੋਨ-ਸੀ ਦੀ ਟੀਮ ਵਲੋਂ ਕੀਤੀ ਗਈ। ਨਿਗਮ ਅਧਿਕਾਰੀਆਂ ਅਨੁਸਾਰ ਸਬੰਧਤ ਮਾਲਕ ਵਲੋਂ ਸਾਈਟ ਤੇ ਕਰੀਬ 7 ਤੋਂ 8 ਲੇਬਰ ਕਵਾਰਟਰ ਤਿਆਰ ਕੀਤੇ ਜਾ ਰਹੇ ਸਨ, ਜਿਨ੍ਹਾਂ ਦੀ ਉਸਾਰੀ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ। ਨਿਗਮ ਟੀਮ ਨੇ ਮੌਕੇ ‘ਤੇ ਪੁੱਜਕੇ ਉਸਾਰੀ ਅਧੀਨ ਇਮਾਰਤ ਨੂੰ ਢਾਹ ਦਿੱਤਾ। ਕਾਰਵਾਈ ਦੌਰਾਨ ਇਲਾਕੇ ਵਿਚ ਕੁੱਝ ਸਮੇਂ ਲਈ ਹਲਚਲ ਦਾ ਮਾਹੌਲ ਬਣਿਆ ਰਿਹਾ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨ੍ਹਾਂ ਮਨਜੂਰੀ ਬਣ ਰਹੀਆਂ ਇਮਾਰਤਾਂ ਖਿਲਾਫ ਭਵਿੱਖ ਵਿਚ ਵੀ ਸਖਤ ਕਾਰਵਾਈ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਵਰਕਰਜ਼ ਫੈੱਡਰੇਸ਼ਨ ਇੰਟਕ ਦਾ ਵਫ਼ਦ ਸਵਰਨ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਡਿਸਟੀਵਿਊਸ਼ਨ ਇੰਦਰਪਾਲ ਨੂੰ ਮਿਲਿਆ ਅਗਲੀ ਖ਼ਬਰ ਰਿਹਾਇਸ਼ੀ ਇਲਾਕਿਆਂ ’ਚ ਧੜੱਲੇ ਨਾਲ ਚੱਲ ਰਹੇ ਕੋਚਿੰਗ ਤੇ ਟਿਊਸ਼ਨ ਸੈਂਟਰ
Ad Position 24