ਆਲਮਗੀਰ, 4 ਜੁਲਾਈ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਗੋਡਿਆਂ ਦੇ ਦਰਦ ਅਤੇ ਗਠੀਏ ਤੋਂ ਪੀੜਤ ਮਰੀਜ਼ਾਂ ਲਈ ਮੈਡੀਕਲ ਵਿਗਿਆਨ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋ ਰਿਹਾ ਹੈ। ਅਨਹਦ ਕਲੀਨਿਕ ਵਿਖੇ ਮਸ਼ਹੂਰ ਜੋੜਾਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਵਲੋਂ ਪੰਜਾਬ ਵਿਚ ਪਹਿਲੀ ਵਾਰ ਇਸ ਆਧੁਨਿਕ ਵਿਧੀ ਰਾਹੀਂ ਕੀਤੇ ਜਾ ਰਹੇ ਆਪ੍ਰੇਸ਼ਨ ਮਰੀਜ਼ਾਂ ਦੀ ਜ਼ਿੰਦਗੀ ਵਿਚ ਵੱਡੀ ਅਤੇ ਸਕਾਰਾਤਮਿਕ ਤਬਦੀਲੀ ਲਿਆ ਰਹੇ ਹਨ। ਆਮ ਤੌਰ ’ਤੇ ਰਵਾਇਤੀ ਗੋਡਾ ਬਦਲਣ ਦੇ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਡਾ. ਪਾਸੀ ਦੀ ਇਸ ਨਵੀਂ ਤਕਨੀਕ ਨੇ ਸਾਰੇ ਪੁਰਾਣੇ ਡਰਾਂ ਨੂੰ ਖ਼ਤਮ ਕਰ ਦਿੱਤਾ ਹੈ। ਇਹ ਤਕਨੀਕ ਰਵਾਇਤੀ ਤਰੀਕਿਆਂ ਨਾਲੋਂ ਬਿਲਕੁਲ ਵੱਖਰੀ ਅਤੇ ਵਧੇਰੇ ਸੁਰੱਖਿਅਤ ਹੈ। ਡਾ. ਪਾਸੀ ਨੇ ਦੱਸਿਆ ਕਿ ਇਸ ਤਕਨੀਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਮਰੀਜ਼ ਨੂੰ ਆਪ੍ਰੇਸ਼ਨ ਤੋਂ ਬਾਅਦ ਫਿਜ਼ੀਉਥੈਰੇਪੀ ਸੈਸ਼ਨਾਂ ਦੀ ਲੋੜ ਨਹੀਂ ਪੈਂਦੀ। ਮਰੀਜ਼ ਕੁਦਰਤੀ ਤੌਰ ’ਤੇ ਹੀ ਬਹੁਤ ਜਲਦੀ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ।