ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਭੁਪੇਸ਼ ਬੁਘੇਲ ਦਾ ਦਾਖਾ ਤੇ ਬਾਵਾ ਨੇ ਕੀਤਾ ਸਵਾਗਤ- ਵੜਿੰਗ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ

Ad Position 21
No active advertisement
ਅਜੀਤ ਡੈਸਕ 09-07-2026
ਲੁਧਿਆਣਾ, 8 ਜੁਲਾਈ (ਜਤਿੰਦਰ ਭੰਬੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬੁਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੁਬਾਰਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਅਤੇ ਦੋਨੋਂ ਨੇਤਾਵਾਂ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਮੁਲਾਕਾਤ ਕੀਤੀ ਅਤੇ ਮੌਜੂਦਾ ਸਿਆਸੀ ਸਥਿਤੀ ‘ਤੇ ਆਪਣੇ 50 ਸਾਲ ਦੇ ਕਾਂਗਰਸ ਪਾਰਟੀ ਦੇ ਵਰਕਰ ਹੋਣ ਦੇ ਤਜਰਬੇ ਦੇ ਆਧਾਰ ‘ਤੇ ਸਲਾਹ ਮਸ਼ਵਰਾ ਕੀਤਾ। ਇਸ ਸਮੇਂ ਪਵਨ ਦੀਵਾਨ, ਕਸਤੂਰੀ ਲਾਲ ਮਿੰਟੂ, ਸਤਬੀਰ ਸਿੰਘ ਪੱਲੀ ਤ੍ਰਿਕੀ, ਸੰਜੀਵ ਬਿੱਟੂ ਸਾਬਕਾ ਮੇਅਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਸੁਖਵਿੰਦਰ ਸਿੰਘ ਡੈਨੀ ਨੂੰ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਬਣਨ ‘ਤੇ ਵੀ ਦਾਖਾ ਅਤੇ ਬਾਵਾ ਵਲੋਂ ਵਧਾਈ ਦਿੱਤੀ ਗਈ। ਇਸ ਸਮੇਂ ਦਾਖਾ ਅਤੇ ਬਾਵਾ ਨੇ ਕਿਹਾ ਕਿ ਲੋੜ ਹੈ ਕਾਂਗਰਸ ਦੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਅਤੇ ਪਾਰਟੀ ਦੀ ਵਿਚਾਰਧਾਰਾ ‘ਤੇ ਪਹਿਰਾਂ ਦਿੰਦੇ ਹੋਏ ਭਾਰਤ ਦਾ ਭਵਿੱਖ ਫ਼ਿਰਕੂ ਤਾਕਤਾਂ ਨਾਲ ਲੜਦਾ ਹੋਇਆ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪਹਿਰੇਦਾਰ, ਦਰਵੇਸ਼ ਸਿਆਸਤਦਾਨ ਰਾਹੁਲ ਗਾਂਧੀ ਦੀ ਸੋਚ ਨਾਲ ਖੜ ਕੇ ਪਾਰਟੀ ਦੀ ਮਜ਼ਬੂਤੀ ਲਈ ਕਦਮ ਪੁੱਟਦੇ ਹੋਏ 2027 ਵਿਚ ਪੰਜਾਬ ਦੇ ਲੋਕਾਂ ਦਾ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਸੁਪਨਾ ਸਾਕਾਰ ਕਰਨ ਲਈ ਕਿਸੇ ਸਮੇਂ ਕਾਂਗਰਸ ਦਾ ਚੋਣ ਨਿਸ਼ਾਨ ਦੋ ਬੈਲਾਂ ਦੀ ਜੋੜੀ ਦੀ ਤਰ੍ਹਾਂ ਸਭ ਇਕੱਠੇ ਹੋ ਕੇ ਪਾਰਟੀ ਅੰਦਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ ਦੇ ਦੂਰਅੰਦੇਸ਼ੀ ਸੋਚ ਦੇ ਵੋਟਰਾਂ ਨੂੰ ਚੰਗਾ ਸੁਨੇਹਾ ਦਿੰਦੇ ਹੋਏ, ਵਿਸ਼ਾਲ ਹਿਰਦੇ ਦੇ ਮਾਲਕ ਬਣ ਕੇ ਵੱਡੇ ਨੇਤਾ ਭਰਾਤਰੀ ਭਾਵਨਾ ਦਾ ਸਬੂਤ ਦਿੰਦੇ ਹੋਏ ਇਕ ਮੰਚ ‘ਤੇ ਇਕੱਠੇ ਹੋ ਕੇ ਰਾਹੁਲ ਗਾਂਧੀ, ਮਲਿਕ ਅਰਜੁਨ ਖੜਗੇ, ਭੁਪੇਸ਼ ਬੁਘੇਲ ਨੂੰ ਗਾਂਧੀਵਾਦੀ ਸੋਚ ਦੇ ਪਹਿਰੇਦਾਰ ਬਣ ਕੇ ਦਿਖਾਈਏ। ਉਨ੍ਹਾਂ ਕਿਹਾ ਕਿ ਕੁੱਝ ਸਵਾਰਥੀ ਲੋਕ ਪਾਰਟੀ ਵਿਚ ਆ ਗਏ ਹਨ। ਉਨ੍ਹਾਂ ਤੋਂ ਨਿਜਾਤ ਪਾਉਣ ਲਈ ਹਾਈਕਮਾਂਡ ਉਸਾਰੂ ਰੋਲ ਅਦਾ ਕਰੇ। ਪੰਜਾਬ ਅੰਦਰ ਪੰਜਾਬ ਦੀ ਸਿਆਸਤ ਦੇ ਚਾਰ ਥੰਮ੍ਹ ਹਿੰਦੂ, ਸਿੱਖ, ਦਲਿਤ ਭਾਈਚਾਰਾ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬਣਦਾ ਸਤਿਕਾਰ ਮਿਲੇ ਅਤੇ ਜੋ ਗਿਆਨੀ ਜ਼ੈਲ ਸਿੰਘ ਸਵ. ਮੁੱਖ ਮੰਤਰੀ ਤੋਂ ਬਾਅਦ ਓ.ਬੀ.ਸੀ ਨੂੰ ਪੰਜਾਬ ਵਿਚ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੰਮ, ਕੁਰਬਾਨੀ, ਸਿਨਿਉਰਿਟੀ, ਵਿਚਾਰਧਾਰਾ, ਦੇਸ਼ ਭਗਤੀ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਾਨ ਦੀ ਅਹੂਤੀ ਦੇਣ ਵਾਲੇ ਪਰਿਵਾਰਾਂ ਅਤੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਪਾਰਟੀ ਅੰਦਰ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜਾਂ ਲੋਕ ਸਭਾ ਦੇ ਸਾਬਕਾ ਜਾਂ ਮੌਜੂਦਾ ਮੈਂਬਰਾਂ ਤੋਂ ਬਿਨਾਂ ਲੱਖ ਕਾਂਗਰਸੀ ਵਰਕਰ ਪੰਜਾਬ ਵਿਚ ਹਨ, ਨਿਯੁਕਤੀਆਂ ਸਮੇਂ ਸਹੀ ਤੋਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖੇਤੀ ਨੂੰ ਕ੍ਰਾਂਤੀਕਾਰੀ ਦਿਸ਼ਾ ਵੱਲ ਮੋੜਨ ਵਾਲੀ ਪੀ. ਏ. ਯੂ. ਅੱਜ 63 ਸਾਲਾਂ ਦੀ ਹੋਈ-ਉਪ ਕੁਲਪਤੀ ਡਾ. ਗੋਸਲ ਅਗਲੀ ਖ਼ਬਰ ਰਾਜਾ ਵੜਿੰਗ ਦੇ ਮੁੜ ਪ੍ਰਧਾਨ ਬਣਨ ’ਤੇ ਐਡਵੋਕੇਟ ਧਾਲੀਵਾਲ ਨੇ ਵਧਾਈ ਦਿੱਤੀ
Ad Position 24
No active advertisement