ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬੀ.ਐਲ.ਓ, ਐਸ.ਆਈ.ਆਰ. ਡਿਊਟੀ ਦੌਰਾਨ ਮਰੇ ਕੰਪਿਊਟਰ ਅਧਿਆਪਕ ਦੇ ਪਰਿਵਾਰ ਲਈ ਵਿਸ਼ੇਸ਼ ਵਿੱਤੀ ਮਦਦ ਦੀ ਮੰਗ

Ad Position 21
No active advertisement
ਅਜੀਤ ਡੈਸਕ 14-07-2026

ਲੁਧਿਆਣਾ, 13 ਜੁਲਾਈ (ਭੁਪਿੰਦਰ ਸਿੰਘ ਬੈਂਸ)-ਕੰਪਿਊਟਰ ਟੀਚਰ ਯੂਨੀਅਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੱਗ ਕਲਾਂ ਦੇ ਕੰਪਿਊਟਰ ਅਧਿਆਪਕ ਸਵ: ਪ੍ਰਿਤਪਾਲ ਸਿੰਘ, ਜਿਨ੍ਹਾਂ ਦਾ ਬੀ.ਐਲ.ੳ ਅਤੇ ਸਪੈਸ਼ਨ ਇੰਟੈਸਿਵ ਰੀਵਿਜਨ ਦੀ ਡਿਊਟੀ ਦੌਰਾਨ ਬੀਤੀ 7 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰ ਨੂੰ ਵਿਸ਼ੇਸ਼ ਵਿੱਤੀ ਮਦਦ, ਬਣਦੇ ਸਰਕਾਰੀ ਲਾਭ ਅਤੇ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਮੰਗ ਕੀਤੀ ਹੈ। ਆਗੂਆਂ ਵਲੋਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਮੁੱਖ ਚੋਣ ਅਧਿਕਾਰੀ, ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਵ: ਪ੍ਰਿਤਪਾਲ ਸਿੰਘ ਦੇ ਦਿਹਾਂਤ ਨੂੰ ਸਰਕਾਰੀ ਡਿਊਟੀ ਨਾਲ ਜੋੜਕੇ ਵਿਚਾਰਿਆ ਜਾਵੇ। ਪਰਿਵਾਰ ਨੂੰ ਵਿਸ਼ੇਸ਼ ਵਿੱਤੀ ਮਦਦ ਦਿੱਤੀ ਜਾਵੇ। ਸਾਰੇ ਬਣਦੇ ਸੇਵਾਮੁਕਤੀ ਲਾਭ ਤੁਰੰਤ ਦਿੱਤੇ ਜਾਣ, ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਤਰਸ ਦੇ ਆਧਾਰ ਤੇ ਸਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੇਕਰ ਚੋਣ ਡਿਊਟੀ ਸਬੰਧਤ ਕੋਈ ਵਿਸ਼ੇਸ਼ ਮਦਦ ਜਾਂ ਬੀਮਾ ਯੋਜਨਾ ਲਾਗੂ ਹੁੰਦੀ ਹੋਵੇ ਤਾਂ ਉਸਦਾ ਲਾਭ ਵੀ ਪਰਿਵਾਰ ਨੂੰ ਦਿੱਤਾ ਜਾਵੇ। ਇਸ ਮੌਕੇ ਹਰਰਾਏ, ਜਸਪ੍ਰੀਤ ਸਿੰਘ, ਵਿਕਾਸ ਸ਼ਰਮਾ, ਦਵਿੰਦਰ ਬੰਸਲ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਸੰਦੀਪ ਵਾਲੀਆ, ਕਮਲਜੀਤ ਸਿੰਘ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਦੌਰਾਨ 27 ਵਿਦਿਆਰਥੀ ਟੀਮਾਂ ਨੇ ਸਮਾਜਿਕ ਪ੍ਰਭਾਵ ਵਾਲੇ ਪ੍ਰੋਜੈਕਟ ਕੀਤੇ ਪੇ... ਅਗਲੀ ਖ਼ਬਰ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਭਰ ਵਿਚ ਜਾਗਰੂਕਤਾ ਮੁਹਿੰਮ ਜਾਰੀ-ਸਿਵਲ ਸਰਜਨ
Ad Position 24
No active advertisement