ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਦੌਰਾਨ 27 ਵਿਦਿਆਰਥੀ ਟੀਮਾਂ ਨੇ ਸਮਾਜਿਕ ਪ੍ਰਭਾਵ ਵਾਲੇ ਪ੍ਰੋਜੈਕਟ ਕੀਤੇ ਪੇਸ਼

Ad Position 21
No active advertisement
ਅਜੀਤ ਡੈਸਕ 14-07-2026

ਲੁਧਿਆਣਾ, 13 ਜੁਲਾਈ(ਡਾ. ਤਰਲੋਚਨ ਸਿੰਘ)-ਸਿਟੀਨੀਡਜ਼ ਇਨੋਵੇਸ਼ਨਜ਼ ਪ੍ਰਾਈਵੇਟ ਲਿਮਿਟੇਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਰ ਸੇਵਾ ਫਾਊਂਡੇਸ਼ਨ ਤੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸਮਰਥਨ ਨਾਲ ਚਲਾਏ ਜਾ ਰਹੇ ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਦੇ ਮੌਕ ਪ੍ਰੇਜ਼ੈਂਟੇਸ਼ਨ ਰਾਊਂਡ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੀਆਂ 27 ਵਿਦਿਆਰਥੀ ਟੀਮਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਖਾਲਸਾ ਕਾਲਜ ਫਾਰ ਵੂਮੈਨ, ਘੁਮਾਰ ਮੰਡੀ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਆਪਣੇ ਐਨਜੀਓ ਦੌਰਿਆਂ ਤੋਂ ਪ੍ਰਾਪਤ ਜਾਣਕਾਰੀ ਅਤੇ ਵਿਸਤ੍ਰਿਤ ਮੈਦਾਨੀ ਅਧਿਐਨ ਤੋਂ ਬਾਅਦ ਚੁਣੇ ਗਏ ਸਮਾਜਿਕ ਮੁੱਦਿਆਂ ਨੂੰ ਪੇਸ਼ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਇਸ ਪ੍ਰੋਗਰਾਮ ਦਾ ਅਧਿਕਾਰਤ ਭਾਗੀਦਾਰ ਹੈ। ਇਸ ਵਿਲੱਖਣ ਪਹਿਲ ਦੀ ਸ਼ੁਰੂਆਤ ਬੀਤੀ 1 ਅਪ੍ਰੈਲ ਨੂੰ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿਚ ਹੁਣ ਤੱਕ 150 ਤੋਂ ਵੱਧ ਵਿਦਿਆਰਥੀ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਭਾਗ ਲੈ ਚੁੱਕੇ ਹਨ, ਜਿਸ ਕਾਰਨ ਇਹ ਖੇਤਰ ਦਾ ਇੱਕ ਵਿਲੱਖਣ ਸਮਾਜਿਕ ਸਟਾਰਟਅਪ ਅਤੇ ਅਨੁਭਵਾਤਮਕ ਸਿੱਖਿਆ ਪ੍ਰੋਗਰਾਮ ਬਣ ਗਿਆ ਹੈ। ਚੋਣ ਪ੍ਰਕਿਰਿਆ ਦੇ ਤਹਿਤ ਹਰ ਟੀਮ ਨੇ ਇੱਕ ਜਿਊਰੀ ਪੈਨਲ ਅੱਗੇ ਆਪਣੀ ਪੇਸ਼ਕਾਰੀ ਦਿੱਤੀ। ਜਿਸ ਵਿੱਚ ਮਨੀਤ ਦੀਵਾਨ, ਫਾਊਂਡਰ, ਸਿਟੀਨੀਡਜ, ਬੀ. ਡੀ. ਗੋਇਲ, ਫਾਊਂਡਰ, ਨਰ ਸੇਵਾ ਫਾਊਂਡੇਸ਼ਨ, ਸੀ.ਏ ਪੰਕਜ ਗਰਗ, ਸਟ੍ਰੈਟਜਿਕ ਐਡਵਾਈਜ਼ਰ ਅਤੇ ਡਾਇਰੈਕਟਰ, ਨਰ ਸੇਵਾ ਫਾਊਂਡੇਸ਼ਨ ਭਾਵਨਾ ਗੋਇਲ, ਡਾਇਰੈਕਟਰ, ਨਰ ਸੇਵਾ ਫਾਊਂਡੇਸ਼ਨ, ਆਸ਼ੂ ਚੁੱਘ, ਮੈਨੇਜਰ, ਨਰ ਸੇਵਾ ਫਾਊਂਡੇਸ਼ਨ ਅਤੇ ਤਿਲਕ ਰਾਜ, ਚੀਫ ਇਨਕਿਊਬੇਸ਼ਨ ਅਫਸਰ, ਗੁਲਜ਼ਾਰ ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਮਲ ਸਨ। ਸਾਰੇ ਦਿਨ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਦੋ ਐਨਜੀਓ ਦੌਰਿਆਂ ਤੋਂ ਬਾਅਦ ਉਨ੍ਹਾਂ ਨੇ ਕਿਸ ਤਰ੍ਹਾਂ ਖਾਸ ਸਮਾਜਿਕ ਮੁੱਦਿਆਂ ਅਤੇ ਲੋੜਾਂ ਦੀ ਪਛਾਣ ਕੀਤੀ। ਜਿਊਰੀ ਵੱਲੋਂ ਟੀਮਾਂ ਦਾ ਮੁਲਾਂਕਣ ਇੱਕ ਵਿਸਤ੍ਰਿਤ ਮਾਪਦੰਡ ਦੇ ਆਧਾਰ ‘ਤੇ ਕੀਤਾ ਗਿਆ, ਸਖਤ ਚੋਣ ਪ੍ਰਕਿਰਿਆ ਤੋਂ ਬਾਅਦ ਜਿਊਰੀ ਨੇ ਉਹਨਾਂ 10 ਸਰਵੋਤਮ ਟੀਮਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਆਪਣੀ ਨਵੀਨਤਾ, ਸਮਾਜਿਕ ਸੋਚ ਅਤੇ ਵਚਨਬੱਧਤਾ ਨਾਲ ਵਿਸ਼ੇਸ਼ ਪ੍ਰਭਾਵ ਛੱਡਿਆ। ਚੁਣੀਆਂ ਗਈਆਂ ਟੀਮਾਂ 18 ਜੁਲਾਈ ਨੂੰ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਪਹੁੰਚਣਗੀਆਂ, ਜਿੱਥੇ ਉਹ ਆਪਣੇ ਵਿਸਤ੍ਰਿਤ ਪ੍ਰੋਜੈਕਟ ਪ੍ਰਸਤਾਵ “ਡੋਲਫਿਨਜ਼” ਅੱਗੇ ਪੇਸ਼ ਕਰਨਗੀਆਂ। ਇਨ੍ਹਾਂ 10 ਫਾਈਨਲਿਸਟਾਂ ਵਿੱਚੋਂ ਸਰਵੋਤਮ 5 ਟੀਮਾਂ ਨੂੰ ਆਪਣੀ ਚੁਣੀ ਹੋਈ ਸਮਾਜਿਕ ਪਹਿਲ ਨੂੰ ਐਨਜੀਓ ਦੇ ਸਹਿਯੋਗ ਨਾਲ ਲਾਗੂ ਕਰਨ ਲਈ 2,50 ਲੱਖ ਦੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ‘ਤੇ ਜਿਊਰੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਲਗਨ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਐਨਜੀਓਜ਼ ਨਾਲ ਮਿਲ ਕੇ ਕੰਮ ਜਾਰੀ ਰੱਖਣ। ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਦ੍ਰਿਸ਼ਟੀ ਨਾਲ ਜੋੜ ਕੇ ਤਿਆਰ ਕੀਤਾ ਗਿਆ ਹੈ। ਇਹ ਪਹਿਲ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਅਤੇ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੈਡੀਟੇਸ਼ਨ ਕੌਂਸਲ ਦੇ ਮਹੱਤਵਪੂਰਨ ਮਾਪਦੰਡਾਂ ਨੂੰ ਵੀ ਮਜ਼ਬੂਤ ਕਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਨੂੰ ਮਿਲਿਆ 2026 ਦਾ ਅਕਾਦਮਿਕ ਲੀਡਰਸ਼ਿਪ ਪੁਰਸਕਾਰ ਅਗਲੀ ਖ਼ਬਰ ਬੀ.ਐਲ.ਓ, ਐਸ.ਆਈ.ਆਰ. ਡਿਊਟੀ ਦੌਰਾਨ ਮਰੇ ਕੰਪਿਊਟਰ ਅਧਿਆਪਕ ਦੇ ਪਰਿਵਾਰ ਲਈ ਵਿਸ਼ੇਸ਼ ਵਿੱਤੀ ਮਦਦ ਦੀ ਮੰਗ
Ad Position 24
No active advertisement