ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੀ. ਏ. ਯੂ. ਨੂੰ ਮਿਲਿਆ 2026 ਦਾ ਅਕਾਦਮਿਕ ਲੀਡਰਸ਼ਿਪ ਪੁਰਸਕਾਰ

Ad Position 21
No active advertisement
ਅਜੀਤ ਡੈਸਕ 14-07-2026

ਲੁਧਿਆਣਾ, 13 ਜੁਲਾਈ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਇਕ ਵਾਰ ਭਾਰਤ ਦੀਆਂ ਪ੍ਰਮੁੱਖ ਖੇਤੀਬਾੜੀ ਸੰਸਥਾਵਾਂ ਵਿਚ ਆਪਣੀ ਉੱਚਤਾ ਸਾਬਤ ਕਰ ਦਿੱਤੀ ਹੈ। ਨਵੀਂ ਦਿੱਲੀ ਵਿਚ ਕਰਵਾਏ 17ਵੇਂ ਖੇਤੀਬਾੜੀ ਲੀਡਰਸ਼ਿਪ ਸੰਮੇਲਨ ਵਿਚ ਯੂਨੀਵਰਸਿਟੀ ਨੂੰ ਅਕਾਦਮਿਕ ਲੀਡਰਸ਼ਿਪ ਪੁਰਸਕਾਰ 2026 ਨਾਲ ਨਿਵਾਜਿਆ ਗਿਆ ਹੈ। ਇਹ ਪੁਰਸਕਾਰ ਖੇਤੀ-ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿਚ ਯੂਨੀਵਰਸਿਟੀ ਨੂੰ ਮਾਨਤਾ ਮਿਲਣਾ ਵਾਂਗ ਵੇਖਿਆ ਜਾਵੇਗਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਜੁਲਾਈ ਨੂੰ ਦੇਸ਼ ਭਰ ਦੇ ਨੀਤੀ ਨਿਰਮਾਤਾਵਾਂ, ਵਿਗਿਆਨੀਆਂ ਅਤੇ ਪ੍ਰਸ਼ਾਸਕਾਂ ਦੇ ਇਕੱਠ ਵਿਚ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਇਹ ਪੁਰਸਕਾਰ ਭੇਟ ਕੀਤਾ। 2008 ਵਿਚ ਸਥਾਪਿਤ ਖੇਤੀਬਾੜੀ ਲੀਡਰਸ਼ਿਪ ਪੁਰਸਕਾਰ ਹਾਲ ਹੀ ਵਿਚ ਭਾਰਤੀ ਖੇਤੀਬਾੜੀ ਨੂੰ ਨਵੀਆਂ ਲੀਹਾਂ ’ਤੇ ਤੋਰਨ ਅਤੇ ਪੇਂਡੂ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਲਈ ਸਭ ਤੋਂ ਸਤਿਕਾਰਤ ਰਾਸ਼ਟਰੀ ਪੁਰਸਕਾਰ ਵਜੋਂ ਸਾਹਮਣੇ ਆਇਆ ਹੈ। ਇਸ ਪੁਰਸਕਾਰ ਨੂੰ ਵਿਗਿਆਨ, ਨਵੀਨਤਾ ਅਤੇ ਸਮਾਜਿਕ ਵਿਕਾਸ ਲਈ ਪੀ.ਏ.ਯੂ. ਦਾ ਦ੍ਰਿਸ਼ਟੀਕੋਣ ਦੱਸਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਵਿਕਸਤ ਹੋ ਰਹੇ ਅਕਾਦਮਿਕ ਅਤੇ ਪਸਾਰ ਮਾਡਲ ਨੂੰ ਮਾਨਤਾ ਮਿਲੀ ਹੈ, ਜੋ ਖੇਤੀਬਾੜੀ ਅਤੇ ਸਮਾਜ ਦੀਆਂ ਬਦਲਦੀਆਂ ਜ਼ਰੂਰਤਾਂ ਵਿਚਕਾਰ ਤਾਲਮੇਲ ਬਣਾਉਣ ਲਈ ਯਤਨਸ਼ੀਲ ਹੈ। ਇਹ ਸਨਮਾਨ ਯੂਨੀਵਰਸਿਟੀ ਲਈ ਮਾਨਤਾਵਾਂ ਦੀ ਇਕ ਸ਼ਾਨਦਾਰ ਲੜੀ ਦਾ ਨਵਾਂ ਪੜਾਅ ਹੈ। ਪੀ.ਏ.ਯੂ. ਕੋਲ 4 ਵਿਚੋਂ 3.59 ਸਕੋਰ ਦੇ ਨਾਲ ਏ ਪਲਸ ਮਾਨਤਾ ਹੈ। ਸੰਸਥਾ 2023 ਤੋਂ 2025 ਤੱਕ ਲਗਾਤਾਰ ਤਿੰਨ ਸਾਲਾਂ ਲਈ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਐਨ.ਆਈ.ਆਰ.ਐਫ. ਰੈਂਕਿੰਗ ਵਿਚ ਸਿਖਰ ’ਤੇ ਰਹੀ ਅਤੇ ਆਈ.ਆਈ.ਆਰ.ਐਫ. 2026 ਵਿਚ 75 ਰਾਜ ਖੇਤੀਬਾੜੀ ਅਤੇ ਬਾਗਬਾਨੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ ’ਤੇ ਆਉਣ ਦਾ ਮਾਣ ਹਾਸਿਲ ਹੋਇਆ। ਪੀ.ਏ.ਯੂ. ਨੇ ਐਜੂਰੈਂਕ 2026 ਵਿਚ ਖੇਤੀਬਾੜੀ ਵਿਗਿਆਨ ਵਿਚ 93ਵਾਂ ਵਿਸ਼ਵ ਪੱਧਰੀ ਦਰਜਾ ਵੀ ਪ੍ਰਾਪਤ ਕੀਤਾ। ਧਿਆਨ ਦੇਣ ਯੋਗ ਹੈ ਕਿ ਪੀ.ਏ.ਯੂ. ਇਹ ਸਥਾਨ ਹਾਸਲ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ। ਆਪਣੇ 63 ਸਾਲਾ ਸਫ਼ਰ ਦੌਰਾਨ ਪੀ.ਏ.ਯੂ. ਦੀ ਤਾਰੀਖ਼ ਖੇਤੀ ਗਿਆਨ ਨਿਰਮਾਣ, ਪਸਾਰ ਅਤੇ ਖੇਤੀ ਦੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਦੀ ਹੈ।

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਭਾਵਨਾਵਾਂ ਭੜਕਾਉਣ ਮਾਮਲੇ ਵਿਚ ਤਿੰਨ ਸ਼ਿਵ ਸੈਨਾ ਆਗੂਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਦੌਰਾਨ 27 ਵਿਦਿਆਰਥੀ ਟੀਮਾਂ ਨੇ ਸਮਾਜਿਕ ਪ੍ਰਭਾਵ ਵਾਲੇ ਪ੍ਰੋਜੈਕਟ ਕੀਤੇ ਪੇ...
Ad Position 24
No active advertisement