09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਿਸ਼ਵ ਬੈਂਕ ਦੇ ਮਾਹਿਰਾਂ ਨੇ ਸਤਹੀ ਜਲ ਸਪਲਾਈ ਯੋਜਨਾ ਦੀ ਕੀਤੀ ਸਮੀਖਿਆ

Ad Position 21
No active advertisement
ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਭੁਪਿੰਦਰ ਸਿੰਘ ਬੈਂਸ)-ਵਿਸ਼ਵ ਬੈਂਕ ਦੇ ਸੀਨੀਅਰ ਜਲ ਅਤੇ ਸਫਾਈ ਮਾਹਿਰ ਅਤੇ ਪੰਜਾਬ ਮਿਊੰਸੀਪਲ ਸਰਵਿਸਿਜ਼ ਸੁਧਾਰ ਪ੍ਰੋਜੈਕਟ ਦੇ ਸਹਿ-ਟਾਸਕ ਟੀਮ ਆਗੂ ਸ਼੍ਰੀਨਿਵਾਸ ਪੋਡੀਪੀਰੇਡੀ ਨੇ ਵੀਰਵਾਰ ਨੂੰ ਲੁਧਿਆਣਾ ਦੀ ਸਤਹੀ ਜਲ ਸਪਲਾਈ ਯੋਜਨਾ ਦੇ ਕੰਮਾਂ ਦੀ ਸਮੀਖਿਆ ਕੀਤੀ। ਵਿਸ਼ਵ ਬੈਂਕ ਅਤੇ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੇ ਵਿੱਤੀ ਸਹਿਯੋਗ ਨਾਲ ਚੱਲ ਰਹੀ, ਇਸ ਯੋਜਨਾ ਦੇ ਵੱਖ-ਵੱਖ ਕੰਮਾਂ ਦੀ ਪ੍ਰਗਤੀ ਜਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਸਮੇਂ ਸਿਰ ਕੰਮ ਨੇਪਰੇ ਚਾੜ੍ਹਨ ‘ਤੇ ਜ਼ੋਰ ਦਿੱਤਾ। ਦੌਰੇ ਦੌਰਾਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੀਤ ਕੁਮਾਰ ਨਾਲ ਮੀਟਿੰਗ ਕਰਕੇ ਯੋਜਨਾ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਇਸ ਮੌਕੇ ਚੀਫ ਇੰਜੀਨੀਅਰ ਰਵਿੰਦਰ ਗਰਗ, ਸੁਪਰਡੈਂਟ ਇੰਜੀਨੀਅਰ ਡਾ.ਪਾਰੁਲ ਗੋਇਲ, ਪ੍ਰੌਜੈਕਟ ਮੈਨੇਜਰ ਗੁਰਵਿੰਦਰ ਪਾਲ ਸਿੰਘ, ਪ੍ਰੌਜੈਕਟ ਲਾਗੂ ਕਰਨ ਇਕਾਈ ਦੇ ਅਧਿਕਾਰੀ, ਸਲਾਹਕਾਰ ਅਤੇ ਕਾਰਜਕਾਰੀ ਏਜੰਸੀ ਦੇ ਨੁਮਾਇੰਦਜ ਵੀ ਹਾਜਰ ਸਨ। ਵਫਦ ਨੇ ਪਿੰਡ ਬਿਲਗਾ ਵਿਖੇ ਬਣ ਰਹੇ 580 ਐਮ.ਐਲ.ਡੀ ਸਮਰੱਥਾ ਵਾਲੇ ਜਲ ਸੋਧ ਪਲਾਂਟ, ਮੁੱਖ ਪਾਣੀ ਸਪਲਾਈ ਪਾਈਪ ਲਾਈਨਾਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬਣ ਰਹੇ ਉਚ ਜਲ ਭੰਡਾਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਨਿਰਮਾਣ ਕਾਰਜਾਂ ਦੀ ਰਫਤਾਰ, ਪਾਈਪਲਾਈਨ ਵਿਛਾਉਣ, ਪੁਰਾਣੇ ਜਲ ਭੰਡਾਰਾਂ ਦੇ ਨਵੀਨੀਕਰਨ ਅਤੇ ਆਉਣ ਵਾਲੇ ਕੰਮਾਂ ਦੀ ਯੋਜਨਾਬੰਦੀ ਬਾਰੇ ਵੀ ਸਮੀਖਿਆ ਕੀਤੀ ਗਈ। ਸ਼੍ਰੀਨਿਵਾਸ ਪੋਡੀਪੀਰੇਡੀ ਨੇ ਨਗਰ ਨਿਗਮ ਵਲੋ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੋਜਨਾ ਨੂੰ ਨਿਰਧਾਰਤ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਸਾਰੇ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ, ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਸਮੇਂ ਸਿਰ ਫੈਸਲੇ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਯੋਜਨਾ ਪੂਰੀ ਹੋਣ ਨਾਲ ਲੁਧਿਆਣਾ ਵਾਸੀਆਂ ਨੂੰ ਪੀਣ ਲਈ ਸਾਫ ਅਤੇ ਭਰੋਸੋਯੋਗ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਿਡ ਡੇ ਮੀਲ ’ਤੇ ਸੰਕਟ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਵਿਧਾਇਕਾ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਹਲਕਾ ਦੱਖਣੀ ਦੇ ਇਲਾਕਿਆਂ ਦਾ ਕੀਤਾ ਦੌਰਾ
Ad Position 24