09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜਵੱਦੀ ਟਕਸਾਲ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਇਲਾਹੀ ਵਾਤਾਵਰਨ ਸਿਰਜਿਆ। ਸਜੇ ਦੀਵਾਨ ‘ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਬਾਰਹ ਮਾਹਾ ਤੁਖਾਰੀ ਤੇ ਮਾਂਝ ਵਿਚਲੇ ਸਾਉਣ ਮਹੀਨੇ ਦੀ ਪਉੜੀ ਦੇ ਹਵਾਲੇ ਨਾਲ ਇਸ ਮਹੀਨੇ ਦੀ ਵਰਖਾ ਰੁੱਤ ਨਾਲ ਸਬੰਧਿਤ ਬਿੰਬਾਵਲੀ ਰਾਹੀਂ ਜੀਵ ਦੇ ਪਰਮਾਤਮਾ ਨਾਲ ਸਦੀਵੀ ਮਿਲਾਪ ਨੂੰ ਦਾ ਗੁਰਮਤਿ ਗਾਡੀ ਮਾਰਗ ਦੱਸਿਆ ਕਿਹਾ ਕਿ ਸਾਉਣ ਮਹੀਨੇ ਦੀ ਰੁੱਤ ਇਨੀ ਰਸ ਵਾਲੀ ਤੇ ਹਰੀ-ਭਰੀ ਹੁੰਦੀ ਹੈ ਕਿ ਇਸ ਵਿੱਚ ਪਰਮੇਸ਼ਰ ਸਹਿਜੇ ਹੀ ਪਿਆਰਾ ਬਣ ਜਾਂਦਾ ਹੈ, ਆਪਾ ਪਰਮਾਤਮਾ ਦੇ ਸੱਚੇ ਰੰਗ ਵਿਚ ਰੰਗੀਜ ਕੇ, ਉਸਦੇ ਸਦੀਵੀ ਜੀਵਨ ਪ੍ਰਦਾਨ ਕਰਨ ਵਾਲੇ ‘’ਨਾਮ” ਨੂੰ ਆਪਣਾ ਇੱਕੋ ਇੱਕ ਆਸਰਾ ਬਣਾ ਲੈਂਦਾ ਹੈ। ਉਸਨੂੰ ਨਿਰੋਲ ਸੰਸਾਰਿਕਤਾ ਝੂਠੀ ਮਹਿਸੂਸ ਹੋਣ ਲੱਗਦੀ ਹੈ ਤੇ ਇਸ ਸੰਸਾਰ ਦੇ ਮਨ ਨੂੰ ਮੋਹ ਲੈਣ ਵਾਲੇ ਧਨ-ਦੌਲਤ, ਪਦਾਰਥ ਆਦਿ ਕਿਸੇ ਕੰਮ ਨਾ ਆਉਣ ਆ ਸਕਣ ਵਾਲੇ ਦਿਸਣ ਲੱਗਦੇ ਹਨ। ਫੇਰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਪਰਮਾਤਮਾ ਦੇ ਸੱਚੇ ਨਾਮ ਦਾ ਤਬਕਾ ਹੀ, ਸੱਚੇ ਗੁਰੂ ਨੂੰ ਮਿਲ ਕੇ ਪੀਣ ਦੇ ਯੋਗ ਹੈ। ਉਸ ਨੂੰ ਇਹ ਅਨੁਭੂਤੀ ਵੀ ਹੋ ਜਾਂਦੀ ਹੈ ਕਿ ਸਾਰੀ ਬਨਸਪਤੀ ਮਾਲਕ ਪਰਮਾਤਮਾ ਨਾਲ ਜੁੜ ਕੇ ਹੀ ਵਿਗਸਦੀ ਮਹਿਕਦੀ ਹੈ ਇਹ ਅਸੀਮ ਸਮਰੱਥਾ ਉਸ ਅਕਾਲ ਪੁਰਖ ਦੀ ਹੀ ਹੈ। ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਰਾਹੀਂ ਸਮਝਾਇਆ ਕਿ ਸਾਉਣ ਦਾ ਮਹੀਨਾ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਵਧਾਉਂਦਾ ਹੈ। ਪਰ ਸੰਭਵ ਤਦ ਹੀ ਹੀ ਸਕਦਾ ਹੈ ਜੇਕਰ ਪਰਮੇਸ਼ਰ ਦੀ ਸਵੱਲੀ ਦ੍ਰਿਸ਼ਟੀ ਪੈ ਜਾਵੇ। ਮਹਾਂਪੁਰਸ਼ਾਂ ਨੇ ਅਧਿਆਤਮਿਕ ਪੱਖ ਨੂੰ ਸਮਝਾਉਂਦਿਆਂ ਕਿਹਾ ਕਿ ਆਪਾਂ ਜੋਦੜੀ ਕਰੀਏ, ਕਿ ਗੁਰਸ਼ਬਦ ਦੁਆਰਾ ਸੁਆਰ ਨੂੰ ਲਵੋ, ਕਿਉਕਿ ਇਕ ਗੁਰਸ਼ਬਦ ਹੀ ਹੈ ਜੋ ਜਗਿਆਸੂ ਨੂੰ ਸੁਆਰਨ ਵਾਲਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿਚ ਮਾਲਕ ਪਰਮੇਸ਼ਰ ਪਰਮਾਤਮਾ ਦੇ ਸੱਚੇ ਨਾਮ ਦਾ ਹਾਰ ਪਹਿਨ ਲਿਆ ਸਾਉਣ ਦਾ ਮਹੀਨਾ ਮਹੀਨਾ ਸਹੀ ਅਰਥਾਂ ਵਿੱਚ ਉਹਨਾਂ ਲਈ ਲਾਭਕਾਰੀ ਸਿੱਧ ਹੁੰਦਾ ਹੈ। ਸਮਾਗਮ ਉਪਰੰਤ। ਪੁਰਾਤਨ ਪੰਜਾਬੀ ਸੱਭਿਆਚਰ ਦਾ ਪਕਵਾਨ ਖੀਰ ਪੁੜਿਆਂ ਦਾ ਲੰਗਰ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਦੁਵੱਲੇ ਵਪਾਰ ਸਮਝੌਤੇ ਦੇ ਨਾਂਅ ’ਤੇ ਪੰਜਾਬ ਦੀ ਪਿੱਠ ’ਤੇ ਇਕ ਹੋਰ ਵਾਰ-ਸ਼ਿਵਾਲਿਕ ਅਗਲੀ ਖ਼ਬਰ ਸ਼ੱਕੀ ਹਾਲਾਤ ’ਚ ਨੌਜਵਾਨ ਨੇ ਕੀਤੀ ਖੁਦਕੁਸ਼ੀ
Ad Position 24