09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਐਥਨੋਲ ਮਿਲੇ ਪੈਟਰੋਲ ਨਾਲ ਭਾਰਤ ਊਰਜਾ ਖੇਤਰ ’ਚ ਬਣੇਗਾ ਆਤਮਨਿਰਭਰ-ਰੋਹਿਤ ਧੀਰ

Ad Position 21
No active advertisement
ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨੌਜਵਾਨ ਸਮਾਜ ਸੇਵਕ ਰੋਹਿਤ ਧੀਰ ਨੇ ਐਥਨੋਲ ਮਿਲੇ ਪੈਟਰੋਲ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਕਿਹਾ ਕਿ ਇਸ ਮਾਮਲੇ ਵਿਚ ਬੇਲੋੜਾ ਭਰਮ ਫੈਲਾਉਣ ਦੀ ਬਜਾਏ ਦੇਸ਼ ਹਿਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਐਥਨੋਲ ਦੇ ਵਧਦੇ ਇਸਤੇਮਾਲ ਨਾਲ ਭਾਰਤ ਊਰਜਾ ਖੇਤਰ ਵਿਚ ਆਤਮਨਿਰਭਰ ਬਣਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਕੱਚੇ ਤੇਲ ਲਈ ਵਿਦੇਸ਼ੀ ਦੇਸ਼ਾਂ ‘ਤੇ ਨਿਰਭਰਤਾ ਘਟੇਗੀ। ਰੋਹਿਤ ਧੀਰ ਨੇ ਕਿਹਾ ਕਿ ਭਾਰਤ ਹਰ ਸਾਲ ਕੱਚੇ ਤੇਲ ਦੀ ਦਰਾਮਦ ‘ਤੇ ਵੱਡੀ ਮਾਤਰਾ ਵਿਚ ਵਿਦੇਸ਼ੀ ਮੁਦਰਾ ਖਰਚ ਕਰਦਾ ਹੈ। ਜੇਕਰ ਦੇਸ਼ ਵਿਚ ਤਿਆਰ ਹੋਣ ਵਾਲੇ ਐਥਨੋਲ ਦੀ ਵੱਧ ਵਰਤੋਂ ਕੀਤੀ ਜਾਵੇਗੀ ਤਾਂ ਦੂਜੇ ਦੇਸ਼ਾਂ ਤੋਂ ਤੇਲ ਮੰਗਵਾਉਣ ਦੀ ਲੋੜ ਘਟੇਗੀ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਵਿਦੇਸ਼ੀ ਮੁਦਰਾ ਦੀ ਵੀ ਬਚਤ ਹੋਵੇਗੀ। ਇਸ ਨਾਲ ਭਾਰਤ ਨੂੰ ਤੇਲ ਉਤਪਾਦਕ ਦੇਸ਼ਾਂ ‘ਤੇ ਨਿਰਭਰ ਰਹਿਣ ਜਾਂ ਉਨ੍ਹਾਂ ਦੀਆਂ ਸ਼ਰਤਾਂ ਮੰਨਣ ਦੀ ਮਜ਼ਬੂਰੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਐਥਨੋਲ ਮਿਲਿਆ ਪੈਟਰੋਲ ਭਾਰਤ ਵਿਚ ਪਹਿਲੀ ਵਾਰ ਨਹੀਂ ਵੇਚਿਆ ਜਾ ਰਿਹਾ। ਸਾਲ 1991-92 ਤੋਂ ਪੈਟਰੋਲ ਵਿਚ ਪਹਿਲਾਂ 5 ਫੀਸਦੀ, ਉਸ ਤੋਂ ਬਾਅਦ 8, 11, 15 ਅਤੇ ਹੁਣ 20 ਫੀਸਦੀ ਤੱਕ ਐਥਨੋਲ ਦੀ ਮਿਲਾਵਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਪਿਛਲੇ ਕਰੀਬ 25 ਸਾਲਾਂ ਤੋਂ ਐਥਨੋਲ ਮਿਲਿਆ ਪੈਟਰੋਲ ਵਰਤਿਆ ਜਾ ਰਿਹਾ ਹੈ। ਜੇ ਇਨ੍ਹਾਂ ਸਾਲਾਂ ਦੌਰਾਨ ਵਾਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਹੁਣ ਵੀ ਅਜਿਹਾ ਹੋਣ ਦਾ ਕੋਈ ਕਾਰਨ ਨਹੀਂ ਹੈ। ਰੋਹਿਤ ਧੀਰ ਨੇ ਕਿਹਾ ਕਿ ਐਥਨੋਲ ਮਿਲਿਆ ਪੈਟਰੋਲ ਸਿਰਫ਼ ਊਰਜਾ ਸੁਰੱਖਿਆ ਦਾ ਹੀ ਸਾਧਨ ਨਹੀਂ, ਸਗੋਂ ਕਿਸਾਨਾਂ ਦੀ ਆਮਦਨ ਵਧਾਉਣ ਦਾ ਵੀ ਪ੍ਰਭਾਵਸ਼ਾਲੀ ਜ਼ਰੀਆ ਹੈ। ਗੰਨਾ, ਮੱਕੀ ਅਤੇ ਹੋਰ ਖੇਤੀਬਾੜੀ ਉਤਪਾਦਾਂ ਤੋਂ ਬਣਦੇ ਐਥਨੋਲ ਦੀ ਮੰਗ ਵਧਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਧੀਆ ਬਾਜ਼ਾਰ ਅਤੇ ਉਚਿਤ ਭਾਅ ਮਿਲਣ ਦੀ ਸੰਭਾਵਨਾ ਵਧੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਾਲੀਆ ਸਾਲਾਂ ਵਿਚ ਭਾਰਤ ਨੇ ਐਥਨੋਲ ਮਿਲਾਵਟ ਦੇ ਨਿਰਧਾਰਿਤ ਟੀਚੇ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਏ ਹਨ, ਜਿਸ ਨਾਲ ਦੂਜੇ ਦੇਸ਼ਾਂ ਤੋ ਤੇਲ ‘ਤੇ ਨਿਰਭਰਤਾ ਘਟਾਉਣ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੱਜਣ ਦਾ ਖੂਹ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਖੇਤੀਬਾੜੀ ਵਾਲੀਆਂ ਮੋਟਰਾਂ ਤੇ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਬਿਜਲੀ ਗਰਿੱਡ ਘੇਰਿਆ
Ad Position 24