10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਨਾ ਕਰਨ ’ਤੇ ਬਸਪਾ ਨੇ ਰੋਸ ਮਾਰਚ ਕਰਨ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਜਤਿੰਦਰ ਭੰਬੀ)-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਚੋਂਕ ਜਲੰਧਰ ਬਾਈਪਾਸ ਚੌਂਕ ਵਿਚ ਲੱਗੇ ਹੋਏ ਸਟੈਚੂ ਦੀ ਸੁਰੱਖਿਆ ਸ਼ੀਸ਼ਿਆਂ ਨੂੰ ਤੋੜ ਕੇ ਬਾਬਾ ਸਾਹਿਬ ਨੂੰ ਅਪਮਾਨਤ ਕਰਨ ਵਾਲੇ ਸ਼ਰਾਰਤੀ ਅੰਨਸਰਾਂ ਖਿਲਾਫ਼ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਸਿਟੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਅਤੇ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਦੀ ਅਗਵਾਈ ਹੇਠ ਨਿਰੰਤਰ ਧਰਨਾ ਲਗਾਇਆ ਗਿਆ ਹੈ । ਇਸ ਰੋਸ ਪ੍ਰਦਰਸ਼ਨ ਧਰਨੇ ਦੀ ਦੇਖ ਰੇਖ ਕਰਦੇ ਜੋਨ ਇੰਚਾਰਜ ਸ੍ਰੀ ਤੀਰਥ ਰਾਜਪੁਰਾ, ਬਲਵਿੰਦਰ ਸਿੰਘ ਬਿੱਟਾ, ਕੁਲਵੰਤ ਸਿੰਘ ਮੈਹਤੋ ਤੇ ਖੁਸ਼ੀ ਰਾਮ ਸਕੱਤਰ ਬਸਪਾ ਪੰਜਾਬ ਵੱਲੋਂ ਧਰਨੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਤੇ ਤਿੱਖੇ ਸ਼ਬਦਾ ਦਾ ਹਮਲਾ ਕਰਦੇ ਹੋਏ ਚੇਤਾਵਨੀ ਦਿੱਤੀ ਹੈ, ਜੇਕਰ ਬਾਬਾ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਤਿੱਖਾ ਕਰਕੇ ਲੁਧਿਆਣਾ ਅੰਦਰ ਵਿਸ਼ਾਲ ਵੱਡਾ ਰੋਸ਼ ਮਾਰਚ ਕੀਤਾ ਜਾਵੇਗਾ । ਇਸ ਮੌਕੇ ਲੋਕ ਸਭਾ ਇੰਚਾਰਜ ਪਰਗਣ ਬਿਲਗਾ, ਜੀਤ ਰਾਮ ਬਸਰਾ, ਬਹਾਦਰ ਸਿੰਘ ਸਰੀਂਹ, ਅਮਨਦੀਪ ਢਿੱਲੋ, ਮਾਸਟਰ ਰਾਜ ਕੁਾਮਰ, ਸੋਨੂੰ ਅੰਬੇਡਕਰ, ਇੰਦਰੇਸ਼ ਤੌਮਰ, ਬਿੱਟੂ ਸ਼ੇਰਪੁਰੀ, ਕੁਲਦੀਪ ਸਾਂਪਲਾ, ਬਲਵਿੰਦਰ ਕੋਚ, ਹੁਸਨ ਲਾਲ ਜਨਾਗਲ, ਅਮਰੀਕ ਸਿੰਘ ਘੁਲਾਲ, ਮਨਜ਼ੀਤ ਸਿੰਘ ਬਾੜੇਵਾਲ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਸੁਰਜੀਤ ਪੌਲ, ਰਵੀਕਾਂਤ ਜੱਖੂ, ਸੁੱਖਦੇਵ ਚੱਢਾ, ਕਪਿਲ ਕੁਮਾਰ, ਰਜਿੰਦਰ ਨਿੱਕਾ, ਨਰੇਸ਼ ਬਸਰਾ, ਗੁਰਦਿਆਲ ਸਿੰਘ, ਸੁਰਜਨ ਠੇੇਕੇਦਾਰ, ਅਮਰਜੀਤ ਸਿੰਘ, ਬਲਦੇਵ ਮੱਲ ਅਤੇ ਹੋਰ ਬਹੁਤ ਸਾਰੇ ਸਾਥੀ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਸਾਲੀ ਤੇ ਸਾਂਢੂ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਸਤਲੁਜ ਫ਼ਿਲਮ ’ਤੇ ਪਾਬੰਦੀ ਲਗਾ ਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ-ਐਡਵੋਕੇਟ ਹਰਨਾਮਪੁਰਾ
Ad Position 24