ਸਤਲੁਜ ਦਰਿਆ ਵਿਚ ਡੁੱਬਣ ਕਾਰਨ 14 ਸਾਲ ਦੇ ਲੜਕੇ ਦੀ ਮੌਤ
ਅਜੀਤ ਡੈਸਕ
19-07-2026
ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡ ਕਾਸਾ ਬਾਦ ਨੇੜੇ ਜਾਂਦੇ ਸਤਲੁਜ ਦਰਿਆ ਵਿਚ ਡੁੱਬਣ ਕਰਨ 14 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਸੂਰਿਆ ਤਿਵਾੜੀ ਪੁੱਤਰ ਸੰਤੋਸ਼ ਤਿਵਾੜੀ ਵਜੋਂ ਕੀਤੀ ਗਈ ਹੈ। ਉਸ ਦੀ ਉਮਰ 14 ਸਾਲ ਦੇ ਕਰੀਬ ਸੀ ਅਤੇ ਉਹ ਸੱਤਵੀਂ ਕਲਾਸ ਵਿਚ ਪੜਦਾ ਸੀ। ਬੀਤੀ ਸ਼ਾਮ ਉਹ ਆਪਣੇ ਦੋਸਤਾਂ ਨਾਲ ਸਤਲੁਜ ਦਰਿਆ ‘ਤੇ ਨਹਾਉਣ ਲਈ ਗਿਆ ਸੀ ਕਿ ਡੁੱਬ ਗਿਆ। ਪਰਿਵਾਰਕ ਮੈਂਬਰਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਬਾਹਰ ਕੱਢੀ ਗਈ। ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।