10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜੱਸੀਆਂ ਵਿਖੇ ਬਣਾਇਆ ਜਾਵੇਗਾ ਨਵਾਂ ਸਰਕਾਰੀ ਹਸਪਤਾਲ-ਵਿਧਾਇਕ ਸੰਗੋਵਾਲ

Ad Position 21
No active advertisement
ਅਜੀਤ ਡੈਸਕ 21-07-2026
ਲਾਡੋਵਾਲ, 20 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੰਜ ਸਾਲ ਦੇ ਕਾਰਜਕਾਲ ਤੋਂ ਪਹਿਲਾਂ ਹੀ ਪੂਰੇ ਕਰਕੇ ਆਮ ਆਦਮੀ ਪਾਰਟੀ ਨੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇ ਕੇ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ। ਇਹ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਜੱਸੀਆਂ ਵਿਖੇ 40 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਹਸਪਤਾਲ ਦਾ ਟੱਕ ਲਗਾ ਕੇ ਸ਼ੁੱਭ ਆਰੰਭ ਕਰਦਿਆਂ ਨਗਰ ਨਿਵਾਸੀਆਂ ਅਤੇ ਹੋਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡ ਜੱਸੀਆਂ ਵਿਚ ਇਕ ਨਵਾਂ ਹਸਪਤਾਲ ਬਣਾਇਆ ਜਾ ਰਿਹਾ ਹੈ, ਕਿ ਆਸ-ਪਾਸ ਦੇ ਪਿੰਡਾਂ ਵਿਚ ਵੱਸਦੇ ਲੋਕਾਂ ਦੀ ਚੰਗੀ ਸਿਹਤ ਵਾਸਤੇ ਅਤੇ ਲੋਕਾਂ ਨੂੰ ਤੰਦਰੁਸਤ ਰੱਖਿਆ ਜਾ ਸਕੇ ਅਤੇ ਲੋਕ ਲੋੜ ਪੈਣ ਤੇ ਇਸ ਨੇੜਲੇ ਹਸਪਤਾਲ ਤੋਂ ਆਪਣਾ ਵਧੀਆ ਇਲਾਜ ਕਰਵਾ ਸਕਣ। ਇਸ ਮੌਕੇ ਵਿਧਾਇਕ ਸੰਗੋਵਾਲ ਨੇ ਗ਼ਰੀਬ ਪਰਿਵਾਰਾਂ ਅਤੇ ਲੋੜਵੰਦਾਂ ਨੂੰ ਪੰਜਾਬ ਸਰਕਾਰ ਦੀਆਂ ਰਾਸ਼ਨ ਦੀਆਂ ਨਵੀਆਂ ਕਿੱਟਾਂ ਵੰਡਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਸੋਵੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਭੁੱਖਾ ਰੱਖੇ, ਇਸ ਲਈ ਸਰਕਾਰ ਵਲੋਂ ਹੱਕਦਾਰ ਵਿਅਕਤੀਆਂ ਨੂੰ ਹੀ ਰਸੋਈ ਦੇ ਸਮਾਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਵਿਧਾਇਕ ਸੰਗੋਵਾਲ ਨੇ ਪਿੰਡ ਜੱਸੀਆਂ ਤੋਂ ਹੁਸੈਨਪੁਰਾ ਜਾਣ ਵਾਲੀ ਸੜਕ ਜਿਸ ‘ਤੇ 70 ਲੱਖ ਦੀ ਲਾਗਤ ਆਵੇਗੀ, ਨੂੰ ਜਲਦੀ ਬਣਾਉਣ ਲਈ ਹਰੀ ਝੰਡੀ ਦਿੱਤੀ ਗਈ ਜਦ ਕਿ ਹਲਕਾ ਗਿੱਲ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ, ਜਿਨ੍ਹਾਂ ਦੀ ਖਸਤਾ ਹਾਲਤ ਹੋ ਚੁੱਕੀ ਹੈ, ਨੂੰ ਆਉਣ ਵਾਲੇ ਦਿਨਾਂ ਵਿਚ ਜੰਗੀ ਪੱਧਰ ‘ਤੇ ਬਣਾਇਆ ਜਾ ਰਿਹਾ, ਤਾਂ ਜੋ ਲੋਕਾਂ ਨੂੰ ਇਧਰ ਉਧਰ ਆਉਣ ਜਾਣ ਵਿਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਂ ਸਾਲਾਂ ਦੇ ਵਿਚ ਵਿਚ ਉਹ ਕੰਮ ਕਰ ਵਿਖਾਏ, ਜਿਨ੍ਹਾਂ ਵੱਲ ਦੂਸਰੀਆਂ ਪਾਰਟੀਆਂ ਦਾ ਕਦੇ ਖ਼ਿਆਲ ਵੀ ਨਹੀਂ ਗਿਆ ਹੋਣਾ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਹਲਕੇ ਦੇ ਲੋਕ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ, ਪੰਜਾਬ ਸਰਕਾਰ ਪਿੰਡਾਂ ਦੇ ਚਹੁੰ ਮੁਖੀ ਵਿਕਾਸ ਨੂੰ ਵਚਨਬੱਧਤਾ ਨਾਲ ਪੂਰਾ ਕਰ ਰਹੀ ਹੈ। ਇਸ ਮੌਕੇ ਵਿਧਾਇਕ ਸੰਗੋਵਾਲ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨੰਬਰਦਾਰ ਹਰਜੀਤ ਸਿੰਘ ਚੀਮਾ, ਸਰਪੰਚ ਹਰਨੇਕ ਸਿੰਘ ਲਾਦੀਆਂ, ਬਲਾਕ ਸੰਮਤੀ ਮੈਂਬਰ ਉਪਮਾ ਸ਼ਰਮਾ, ਬਲਾਕ ਪ੍ਰਧਾਨ ਅਦਿੱਤਿਆ ਜੈਨ, ਸੁਖਪਾਲ ਸਿੰਘ ਬੱਬੀ, ਸੁਖਦੇਵ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਗਾਗੋ, ਜੋਰਾ ਸਿੰਘ ਬਰਜਿੰਦਰ ਸਿੰਘ ਬਿੰਦੂ, ਸੁਮਿਤ ਹੁਸੈਨਪੁਰ, ਸੁਖਵਿੰਦਰ ਰੂਬੀ, ਫੁੰਮਣ ਸਿੰਘ, ਗੁਰਵੀਰ ਸਿੰਘ ਚੀਮਾ, ਹਰਜਿੰਦਰ ਸਿੰਘ ਚੀਮਾ, ਗੁਰਜਾਪ ਸਿੰਘ ਚੀਮਾ, ਪੰਜ ਬੀਬੀ ਸੁਰਜੀਤ ਕੌਰ, ਬਲਜੀਤ ਸਿੰਘ ਦਿਓਲ, ਸੁਖਰਾਜ ਸਿੰਘ ਸਿੰਬਲ, ਗੁਰੀ ਗਰੇਵਾਲ, ਜੁਗਵਿੰਦਰ ਸਿੰਘ ਟੋਨੀ ਬਰਾੜ ਅਤੇ ਬਿੰਦਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਡੇਂਗੂ ਮੁਕਤ ਬਣਾਉਣ ਲਈ ਹਰ ਨਾਗਰਿਕ ਨਿਭਾਏ ਆਪਣੀ ਜ਼ਿੰਮੇਵਾਰੀ - ਸਿਹਤ ਵਿਭਾਗ ਅਗਲੀ ਖ਼ਬਰ ਵਿਆਹ ਸਮਾਗਮ ਦੌਰਾਨ ਹੋਈ ਲੜਾਈ ਕਾਰਨ ਕਈ ਜ਼ਖਮੀ-ਦਹਿਸ਼ਤ ਦਾ ਮਾਹੌਲ
Ad Position 24