ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦਾ ਗੁਰੂ ਨਾਨਕ ਪੁਰਾ ਮੰਡਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸੁਨੀਲ ਮੌਦਗਿਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਮਹਾਂਨਗਰ ਵਿਚ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਸੀਨੀਅਰ ਆਗੂ ਹਰਗੋਵਿੰਦ ਤਿਵਾੜੀ, ਗੁਰੂ ਨਾਨਕ ਪੁਰਾ ਮੰਡਲ ਦੇ ਪ੍ਰਧਾਨ ਸਚਿਨ ਗੁਪਤਾ ਕੇਸ਼ਵ, ਕੌਂਸਲਰ ਸੁਮਨ ਵਰਮਾ, ਮਹਾਮੰਤਰੀ ਵਿਜੇ ਜਿੰਮੀ ਵਰਮਾ, ਮੀਤ ਪ੍ਰਧਾਨ ਦਿਲਬਾਗ ਸਿੰਘ, ਸੁਪਰਣ ਸੁੰਡਾ, ਰਾਕੇਸ਼ ਵਰਮਾ, ਨਰੇਸ਼ ਬਾਂਸਲ, ਪੁਸ਼ਰ ਰਾਜੂ, ਹਰੀਸ਼ ਕਪੂਰ, ਦਿਲੀਪ ਕੁਮਾਰ, ਸੁਰਿੰਦਰ ਗੁੱਜਰ, ਰੰਜਨ ਧੀਰ ਆਦਿ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਸੁਨੀਲ ਮੌਦਗਿਲ ਦੇ ਲੰਮੇ ਸੰਗਠਨਾਤਮਕ ਤਜਰਬੇ ਦਾ ਲਾਭ ਪਾਰਟੀ ਨੂੰ ਮਿਲੇਗਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੌਰਾਨ ਆਗੂਆਂ ਨੇ ਸੁਨੀਲ ਮੌਦਗਿਲ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।