11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਖਿਲ ਭਾਰਤੀ ਸੋਨੀਆ ਬ੍ਰਿਗੇਡ ਦੇ ਬੱਲੂ ਸ਼ਹਿਰੀ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 21-07-2026
ਭਾਮੀਆਂ ਕਲਾਂ/ਲੁਧਿਆਣਾ, 20 ਜੁਲਾਈ (ਜਤਿੰਦਰ ਭੰਬੀ)-ਅਖਿਲ ਭਾਰਤੀ ਸੋਨੀਆ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ, ਮੀਤ ਪ੍ਰਧਾਨ ਪੰਜਾਬ ਮਨਿੰਦਰ ਸਿੰਘ ਬੱਬੂ ਅਤੇ ਬ੍ਰਿਗੇਡ ਦੇ ਆਲ ਇੰਡੀਆ ਜਨਰਲ ਸਕੱਤਰ ਨਿਰਮਲ ਸਿੰਘ ਤਲਵੰਡੀ ਵਲੋਂ ਕਾਂਗਰਸ ਯੂਥ ਆਗੂ ਸੁਖਵਿੰਦਰ ਬੱਲੂ ਨੂੰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੀ ਜ਼ਿੰਮੇਵਾਰੀ ਸੌਂਪੀ ਗਈ। ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੇ ਦਫ਼ਤਰ ਵਿਖੇ ਰੱਖੇ ਪ੍ਰੋਗਰਾਮ ਦੇ ਤਹਿਤ ਸੋਨੀਆ ਬ੍ਰਿਗੇਡ ਦੇ ਉਪਰੋਕਤ ਆਗੂਆਂ ਨੇ ਸੁਖਵਿੰਦਰ ਸਿੰਘ ਬੱਲੂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਅਤੇ ਪਾਲ ਸਿੰਘ ਗਰੇਵਾਲ ਦੇ ਵਲੋਂ ਸੁਖਵਿੰਦਰ ਸਿੰਘ ਬੱਲੂ ਦਾ ਨਾਮ ਅੱਗੇ ਲਿਆਂਦੇ ਜਾਣ ਤੋਂ ਬਾਅਦ ਪਾਰਟੀ ਪ੍ਰਤੀ ਬੱਲੂ ਦੀ ਵਫ਼ਾਦਾਰੀ ਅਤੇ ਯੋਗਤਾ ਨੂੰ ਦੇਖਦਿਆਂ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਆਪਣੇ ਸੰਬੋਧਨ ਸਮੇਂ ਗੁਰਦੇਵ ਸਿੰਘ ਲਾਪਰਾਂ ਅਤੇ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਬੱਲੂ ਕਾਂਗਰਸ ਪਾਰਟੀ ਦੇ ਬਹੁਤ ਹੀ ਪੁਰਾਣੇ ਵਫ਼ਾਦਾਰ ਸਾਥੀਆਂ ਦੇ ਵਿਚੋਂ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਆਪਣੀ ਟੀਮ ਸਮੇਤ ਹੋਰ ਵੀ ਜ਼ਿਆਦਾ ਵੱਧ ਚੜ ਕੇ ਕੰਮ ਕਰਨਗੇ, ਜਿਸ ਦੌਰਾਨ ਸੁਖਵਿੰਦਰ ਬੱਲੂ ਨੇ ਵੀ ਹਾਈ ਕਮਾਂਡ ਸਮੇਤ ਉਪਰੋਕਤ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਤਾਂ ਜੋ ਕਾਂਗਰਸ ਪਾਰਟੀ ਦੇ ਹੱਥ ਹੋਰ ਮਜ਼ਬੂਤ ਕੀਤੇ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਹਾਤੀ ਪ੍ਰਧਾਨ, ਸਰਪੰਚ ਜੋਰਾ ਸਿੰਘ ਗਰੇਵਾਲ, ਦਵਿੰਦਰ ਸਿੰਘ ਰਿਟਾਇਰਡ ਈਓ, ਬੱਬੀ ਮੁੰਡੀ, ਡਾ. ਬਲਵੀਰ ਸਿੰਘ, ਮਨਜੀਤ ਸਿੰਘ ਬੇਦੀ, ਰੋਲੂ ਰਾਮ, ਬਾਬਾ ਭੁਪਿੰਦਰ ਪਾਲ ਸਿੰਘ, ਜੱਸੀ ਸਰਪੰਚ ਮੰਗਲੀ, ਮਹੰਤ ਯਾਦਵ, ਰਣਜੀਤ ਸਿੰਘ, ਹੈਪੀ ਜਸਪਾਲੋਂ, ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਆਉਣ ਤੇ ਬੀਬੀਆਂ ਨੂੰ ਦੇਵਾਂਗੇ ਵੱਧ ਸਹੂਲਤਾਂ- ਸਿੰਮਕ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਗੁਰੂ ਨਾਨਕਪੁਰਾ ਮੰਡਲ ਵਲੋਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦਾ ਸਨਮਾਨ
Ad Position 24