02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੇ ਕੰਮਾਂ ਤੋਂ ਖ਼ੁਸ਼-ਵਿਧਾਇਕ ਸੰਗੋਵਾਲ

Ad Position 21
No active advertisement
ਅਜੀਤ ਡੈਸਕ 23-07-2026

ਲਾਡੋਵਾਲ, 22 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦੇ ਦਿਲ ਖੋਲ ਕੇ ਗੱਫੇ ਦਿੱਤੇ ਜਾ ਰਹੇ ਹਨ ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਹੋ ਸਕੇ ਅਤੇ ਲੋਕ ਸਰਕਾਰੀ ਸਹੂਲਤਾਂ ਦਾ ਖੁੱਲ ਕੇ ਆਨੰਦ ਮਾਣ ਸਕਣ। ਇਹ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਨੇੜਲੇ ਪਿੰਡ ਤਲਵੰਡੀ ਕਲਾਂ ਵਿਖੇ ਇਕ ਲੋਕ ਮਿਲਣੀ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਮਾਨ ਸਰਕਾਰ ਦੇ ਨਾਲ ਚਟਾਨ ਵਾਂਗ ਖੜੇ ਹਨ, ਕਿਉਂਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਜਿਹੇ ਕੰਮ ਕਰ ਵਿਖਾਏ, ਜਿਹੜੇ ਪੰਜਾਬ ਵਿਚ 75 ਸਾਲ ਸਤਾ ਵਿਚ ਰਹਿ ਕੇ ਕੰਮ ਕਰ ਚੁੱਕੇ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵੀ ਨਹੀਂ ਕਰ ਸਕੀ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜ ਗਰੰਟੀਆਂ ਪੂਰੀਆਂ ਕਰਕੇ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਜੀਵਨ ਬੀਮਾ ਸਕੀਮ, ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ, ਲੱਖਾਂ ਪਰਿਵਾਰਾਂ ਨੂੰ ਨਵੀਆਂ ਰਾਸ਼ਨ ਕਿੱਟਾਂ ਅਤੇ ਹੋਰ ਰਸੋਈ ਦਾ ਸਮਾਨ, ਬਜ਼ੁਰਗਾਂ ਲਈ ਤੀਰਥ ਯਾਤਰਾ ਦੀ ਸਹੂਲਤ, ਨੌਜਵਾਨਾਂ ਨੂੰ ਬਿਨਾਂ ਸਿਫ਼ਾਰਸ਼ ਨੌਕਰੀਆਂ ਦੇਣਾ, ਪ੍ਰਾਈਵੇਟ ਸਕੂਲਾਂ ਦੀ ਮਨ ਮਰਜ਼ੀ ਦੀ ਫ਼ੀਸ ‘ਤੇ ਲਗਾਮ ਲਗਾਉਣਾ, ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਵਿਚੋਂ ਸੂਬੇ ਨੂੰ ਨੰਬਰ 1 ‘ਤੇ ਲਿਆਉਣਾ ਅਤੇ ਹੋਰ ਅਨੇਕਾਂ ਸਰਕਾਰੀ ਸਹੂਲਤਾਂ ਲੋਕਾਂ ਦੀ ਝੋਲੀ ਵਿਚ ਪਾਈਆਂ, ਜਿਸ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਪੱਖੀ ਕੰਮਾਂ ਤੋਂ ਡਾਢੇ ਖ਼ੁਸ਼ ਦੇਖੇ ਜਾ ਸਕਦੇ ਹਨ। ਇਸ ਮੌਕੇ ਵਿਧਾਇਕ ਸੰਗੋਵਾਲ ਨੇ ਪਿੰਡ ਤਲਵੰਡੀ ਕਲਾਂ ਨੂੰ ਮਾਨ ਸਰਕਾਰ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਅਤੇ ਹੋਰ ਸੁੱਖ ਸਹੂਲਤਾਂ ਲਈ ਸਮੇਂ ਸਮੇਂ ਸਿਰ ਦਿੱਤੀਆਂ ਸਰਕਾਰੀ ਗਰਾਂਟਾਂ ਸਬੰਧੀ ਵੀ ਨਗਰ ਨਿਵਾਸੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਮੋਹਤਵਰਾਂ ਵਲੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਹਾਰ ਪਾ ਕੇ ਸਵਾਗਤ ਵੀ ਕੀਤਾ। ਇਸ ਮੌਕੇ ਮਹਿਲਾ ਸਰਪੰਚ ਬੀਬੀ ਹਰਜਿੰਦਰ ਕੌਰ, ਸੁਰਜੀਤ ਸਿੰਘ ਤਲਵੰਡੀ, ਪੀ.ਏ. ਜਸਵਿੰਦਰ ਸਿੰਘ ਜੱਸੀ, ਵਿਕਰਮਜੀਤ ਸਿੰਘ ਪੰਚ, ਸਿਮਰਨਦੀਪ ਸਿੰਘ ਪੰਚ, ਅਜਮੇਰ ਸਿੰਘ ਜੋਰਾ ਪੰਚ, ਰਾਜਕੁਮਾਰ ਪੰਚ, ਸਰੂਪ ਲਾਲ ਪੰਚ, ਸਰਪੰਚ ਚਮਕੌਰ ਸਿੰਘ ਬਾੜੇਵਾਲ, ਗੁਲਜ਼ਾਰ ਸਿੰਘ ਚੇਅਰਮੈਨ, ਅਮਰਦਾਸ ਤਲਵੰਡੀ, ਬਲਾਕ ਪ੍ਰਧਾਨ ਲੱਕੀ ਤਲਵੰਡੀ, ਸਾਬਕਾ ਸਰਪੰਚ ਹੰਸ ਰਾਜ ਸਿੰਘ, ਨਵਤੇਜ ਸਿੰਘ ਤੇਜਾ, ਬਲਜੀਤ ਸਿੰਘ, ਮੁਲਖ ਰਾਜ ਸਿੰਘ, ਜਰਨੈਲ ਸਿੰਘ, ਦਰਬਾਰਾ ਸਿੰਘ, ਸਰਪੰਚ ਦਰਸ਼ਨ ਸਿੰਘ ਭੋਲਾ, ਨੰਬਰਦਾਰ ਧੰਨਰਾਜ ਸਿੰਘ ਅਤੇ ਸਤਨਾਮ ਸਿੰਘ ਤੋਂ ਇਲਾਵਾ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਹੋਏ ਤਸ਼ੱਦਦ ਖਿਲਾਫ ਹਲਕਾ ਦੱਖਣੀ ਦੇ ਕਾਂਗਰਸੀ ਵਰਕਰ ਸੜਕਾਂ ’ਤੇ ਉਤਰੇ ਅਗਲੀ ਖ਼ਬਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਵਿਖੇ ਐੱਮ. ਏ. ਇਤਿਹਾਸ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24
No active advertisement