02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਿੱਲੀ ਵਿਚ ਵਿਦਿਆਰਥੀਆਂ ’ਤੇ ਹੋਏ ਤਸ਼ੱਦਦ ਖਿਲਾਫ ਹਲਕਾ ਦੱਖਣੀ ਦੇ ਕਾਂਗਰਸੀ ਵਰਕਰ ਸੜਕਾਂ ’ਤੇ ਉਤਰੇ

Ad Position 21
No active advertisement
ਅਜੀਤ ਡੈਸਕ 23-07-2026

ਡਾਬਾ/ਲੁਹਾਰਾ, 22 ਜੁਲਾਈ (ਕੁਲਵੰਤ ਸਿੰਘ ਸੱਪਲ)- ਦਿੱਲੀ ਵਿੱਚ ਵਿਦਿਆਰਥੀਆਂ ‘ਤੇ ਅੰਨ੍ਹੇਵਾਦ ਤਸ਼ੱਦਦ ਦੀਆਂ ਤਸਵੀਰਾਂ ਨੇ ਹਰ ਮਨੁੱਖ ਦਾ ਦਿਲ ਦਹਿਲਾ ਦਿੱਤਾ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਅੱਤਿਆਚਾਰ ਦੀਆਂ ਸਭ ਹੱਦਾਂ ਬੰਨੇ ਟੱਪੇ ਹਨ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਦਿੱਲੀ ਤਸ਼ੱਦਦ ਖਿਲਾਫ ਹਲਕਾ ਦੱਖਣੀ ਵਿੱਚ ਸੜਕਾਂ ‘ਤੇ ਵਿਰੋਧ ਜਿਤਾਉਂਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ । ਸ੍ਰੀ ਬਾਵਾ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਸੜਕਾਂ ‘ਤੇ ਉੱਤਰ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਖੜ ਕੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਨੌਜਵਾਨ ਬੱਚਿਆਂ ਦੀਆਂ ਮੰਗਾਂ ਨੂੰ ਪੂਰਨ ਸਮਰਥਨ ਦੇ ਕੇ ਭਾਜਪਾ ਦੀ ਅੰਨ੍ਹੀ ਬੋਲੀ ਕਠੋਰ ਦਿਲ ਸਰਕਾਰ ਖਿਲਾਫ ਸਖਤ ਸਟੈਂਡ ਲਿਆ। ਉਹਨਾਂ ਕਿਹਾ ਕਿ ਦੇਸ਼ ਦੇ ਕੋਨੇ ਕੋਨੇ ਤੋਂ ਆਏ ਬੇਟੇ ਅਤੇ ਬੇਟੀਆਂ ‘ਤੇ ਦਿੱਲੀ ਪੁਲਸ ਵੱਲੋਂ ਕੀਤੇ ਤਸ਼ੱਦਦ ਨੇ ਹਰ ਇਨਸਾਨ ਦੀ ਅੱਖ ਵਿੱਚ ਅੱਥਰੂ ਲਿਆ ਦਿੱਤੇ। ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਦੇ ਪ੍ਰਬੰਧਕਾਂ ਵੱਲੋਂ ਨੌਜਵਾਨ ਬੱਚੇ ਬੱਚੀਆਂ ਨੂੰ ਅੰਦਰ ਬੁਲਾ ਕੇ ਲੰਗਰ ਪਾਣੀ ਦੇ ਨਾਲ-ਨਾਲ ਦਵਾਈ ਅਤੇ ਠਹਿਰਨ ਲਈ ਢਾਰਸ ਦੇਣਾ ਸਰਾਨਾਯੋਗ ਹੈ। ਇਸ ਸਮੇਂ ਵਰਿੰਦਰ ਭੱਲਾ, ਮਮਤਾ ਰਾਣੀ, ਗੁਰਨਾਮ ਸਿੰਘ ਕਲੇਰ, ਮਾ. ਹਰਦੇਵ ਬਾਵਾ, ਕਿਰਨ ਕਪੂਰ, ਅਮਰਜੀਤ ਕੌਰ, ਨਿਧੀ ਕਪੂਰ, ਵੀਨਾ ਰਾਣੀ, ਰੇਖਾ ਰਾਣੀ, ਲਲਿਤਾ ਦੇਵੀ, ਗੌਰੀ ਰਾਣੀ, ਮਨਦੀਪ ਸਿੰਘ, ਵੀਰਪਾਲ ਸਿੰਘ, ਮਨਜੀਤ ਕੌਰ ਸਰੋਏ, ਮਨਿੰਦਰ ਸਿੰਘ ਊਬੀ, ਗੌਰਵ ਸਰੋਏ, ਗਗਨਦੀਪ ਕੌਰ, ਰਾਜਵਿੰਦਰ ਕੌਰ, ਮਮਤਾ ਰਾਣੀ ਭੱਟੀ, ਹਰਸ਼ ਸ੍ਰੀਵਾਸਤਵ, ਨੰਦਨ ਤਿਵਾਰੀ, ਪਰਮਾਤਮਾ ਤਿਵਾੜੀ, ਅਮਨਦੀਪ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਜਗਦੇਵ, ਅਮਰਪਾਲ ਸਿੰਘ, ਪੀ.ਐਨ ਗੁਲਾਟੀ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਦੀਪ ਗਿੱਲ, ਜਸਮੀਤ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਜਤਿੰਦਰ ਵਰਮਾ, ਅਭੀਜੀਤ ਆਦਿ ਹਾਜਰ ਸਨ।

Ad Position 22
No active advertisement
ਪਿਛਲੀ ਖ਼ਬਰ ਚਲਦੀ ਰੇਲ ਗੱਡੀ ਤੋਂ ਉਤਰਨ ਸਮੇਂ ਡਿੱਗਣ ਕਾਰਨ ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੇ ਕੰਮਾਂ ਤੋਂ ਖ਼ੁਸ਼-ਵਿਧਾਇਕ ਸੰਗੋਵਾਲ
Ad Position 24
No active advertisement