02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਚਲਦੀ ਰੇਲ ਗੱਡੀ ਤੋਂ ਉਤਰਨ ਸਮੇਂ ਡਿੱਗਣ ਕਾਰਨ ਵਿਅਕਤੀ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 23-07-2026

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਇਕ ਚਲਦੀ ਰੇਲ ਗੱਡੀ ਤੋਂ ਵਿਅਕਤੀ ਵਲੋਂ ਉਤਰਨ ਦੀ ਕੋਸ਼ਿਸ਼ ਕੀਤੀ ਗਈ| ਇਸ ਦੌਰਾਨ ਉਹ ਰੇਲਵੇ ਲਾਈਨਾਂ ’ਤੇ ਡਿੱਗ ਪਿਆ ਜਿਸ ਨਾਲ ਉਸ ਦੀਆਂ ਲੱਤਾਂ ਕੱਟੀਆਂ ਗਈਆਂ। ਜਿਸ ਤੋਂ ਬਾਅਦ ਰੇਲਵੇ ਪੁਲਿਸ ਵਲੋਂ ਜ਼ਖਮੀ ਵਿਅਕਤੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦਾ ਨਾਂਅ ਸੁਖਵਿੰਦਰ ਸਿੰਘ ਜੋ ਸੁਨਾਮ ਤੋਂ ਲੁਧਿਆਣਾ ਆਇਆ ਸੀ, ਜਦੋਂ ਲੁਧਿਆਣਾ ਸਟੇਸ਼ਨ ’ਤੇ ਰੇਲ ਗੱਡੀ ਹੋਲੀ ਹੋਈ ਤਾਂ ਉਹ ਹੇਠਾਂ ਉਤਰਨ ਸਮੇਂ ਰੇਲਵੇਂ ਲਾਈਨ ’ਤੇ ਡਿੱਗ ਗਿਆ ਤੇ ਗੱਡੀ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਉਸ ਦੀਆਂ ਲੱਤਾਂ ਕੱਟੀਆਂ ਗਈਆਂ, ਨੂੰ ਇਲਾਜ ਲਈ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਹਲਕਾ ਪੂਰਬੀ ’ਚ ਲੱਗ ਰਹੇ ਪਸ਼ੂ ਕਾਰਕਸ ਪ੍ਰੋਸੈਸਿੰਗ/ ਡਿਸਪੋਜ਼ਲ ਪਲਾਂਟ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਅਗਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਹੋਏ ਤਸ਼ੱਦਦ ਖਿਲਾਫ ਹਲਕਾ ਦੱਖਣੀ ਦੇ ਕਾਂਗਰਸੀ ਵਰਕਰ ਸੜਕਾਂ ’ਤੇ ਉਤਰੇ
Ad Position 24
No active advertisement