03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪ੍ਰਾਪਰਟੀ ਡੀਲਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 3 ਲੱਖ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 31-07-2026

ਲੁਧਿਆਣਾ, 30 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਲਾਡਾ ਦਫ਼ਤਰ ਦੇ ਬਾਹਰੋਂ ਅੱਜ ਸ਼ਾਮ ਇਕ ਪ੍ਰਾਪਰਟੀ ਡੀਲਰ ਦੀ ਕਾਰ ਵਿਚੋਂ ਚੋਰ ਸ਼ੀਸ਼ਾ ਤੋੜ ਕੇ 3 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ, ਜਦੋਂ ਵਿਜੇ ਕੁਮਾਰ ਨਾਮੀ ਪ੍ਰਾਪਰਟੀ ਡੀਲਰ ਕੰਮ ਕਾਜ ਦੇ ਸਿਲਸਿਲੇ ਵਿਚ ਗਲਾਡਾ ਦਫ਼ਤਰ ਆਇਆ ਸੀ। ਕੁੱਝ ਦੇਰ ਕੰਮ ਕਰਵਾਉਣ ਉਪਰੰਤ ਜਦੋਂ ਉਹ ਵਾਪਸ ਆਇਆ ਤਾਂ ਉਸ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਅਤੇ ਕਾਰ ਵਿਚ ਪਈ ਤਿੰਨ ਲੱਖ ਦੀ ਨਗਦੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਹੈ, ਜਿਸ ‘ਤੇ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ । ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈਕ ਕੀਤੀ ਗਈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰ ਕਾਰ ਦੇ ਟਾਇਰ ਚੋਰੀ ਕਰਕੇ ਹੋਏ ਫ਼ਰਾਰ ਅਗਲੀ ਖ਼ਬਰ ਸਬ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ
Ad Position 24
No active advertisement